ਬੇਟੀ ਦੇ ਵਿਆਹ ਦਾ ਸੱਦਾ ਦੇਣ ਵਾਲੇ ਰਿਕਸ਼ਾ ਚਾਲਕ ਨੂੰ ਮਿਲੇ ਪੀਐਮ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16 ਫਰਵਰੀ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ...

Rikshaw Driver with pm Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16 ਫਰਵਰੀ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਵਿੱਚ ਇੱਕ ਦਿਨਾਂ ਦੌਰੇ ਦੇ ਦੌਰਾਨ ਰਿਕਸ਼ਾ ਚਾਲਕ ਮੰਗਲ ਕੇਵਟ ਨਾਲ ਮੁਲਾਕਾਤ ਕੀਤੀ।

ਉਸਨੇ ਆਪਣੀ ਧੀ ਦੇ ਵਿਆਹ ਦਾ ਸੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਿਆ ਸੀ। PM ਨੇ ਮੰਗਲ ਕੇਵਟ ਨਾਲ ਉਸਦੇ ਅਤੇ ਉਸਦੇ ਪਰਵਾਰ ਦਾ ਹਾਲ-ਚਾਲ ਪੁੱਛਿਆ ਅਤੇ ਨਾਲ ਹੀ ਸਵੱਛ ਭਾਰਤ ਅਭਿਆਨ ਵਿੱਚ ਕੇਵਟ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸ਼ਾ ਵੀ ਕੀਤੀ।

ਦੱਸਦੇ ਦਈਏ ਕਿ ਪੀਐਮ ਮੋਦੀ ਤੋਂ ਪ੍ਰਭਾਵਿਤ ਹੋ ਕੇ ਮੰਗਲ ਕੇਵਟ ਨੇ ਆਪਣੇ ਪਿੰਡ ਵਿੱਚ ਗੰਗਾ ਦੇ ਕਿਨਾਰਿਆਂ ਨੂੰ ਆਪਣੇ ਆਪ ਸਾਫ਼ ਕਰਨ ਦਾ ਕੰਮ ਕੀਤਾ ਹੈ। ਦੱਸ ਦਈਏ ਕਿ ਰਿਕਸ਼ਾ ਚਾਲਕ ਮੰਗਲ  ਕੇਵਟ ਨੂੰ ਉਨ੍ਹਾਂ ਦੀ ਧੀ ਦੇ ਵਿਆਹ ਦੀ ਵਧਾਈ ਦਿੰਦੇ ਹੋਏ ਇੱਕ ਪੱਤਰ ਭੇਜਿਆ ਸੀ।

ਮੰਗਲ ਕੇਵਟ ਦੀ ਧੀ ਦੇ ਵਿਆਹ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਇੱਕ ਪੱਤਰ ਭੇਜਿਆ ਗਿਆ, ਜਿਸ ਵਿੱਚ ਉਨ੍ਹਾਂ ਨੇ ਮੰਗਲ ਕੇਵਟ ਅਤੇ ਉਨ੍ਹਾਂ ਦੇ ਪਰਵਾਰ ਨੂੰ ਆਪਣਾ ਅਸ਼ੀਰਵਾਦ ਦਿੱਤਾ ਸੀ।