ਕੋਰੋਨਾ ਮਹਾਂਮਾਰੀ ਦੇ ਚੱਲਦੇ ਆਨਲਾਈਨ ਹੋਵੇਗਾ ''ਪ੍ਰੀਖਿਆ 'ਤੇ ਚਰਚਾ'' ਪ੍ਰੋਗਰਾਮ ਦਾ ਆਯੋਜਨ
ਵਿਚਾਰ ਵਟਾਂਦਰੇ ਲਈ ਰਜਿਸਟ੍ਰੇਸ਼ਨ ਵੀਰਵਾਰ ਤੋਂ ਸ਼ੁਰੂ ਹੋ ਕੇ 14 ਮਾਰਚ ਨੂੰ ਖ਼ਤਮ ਹੋਵੇਗੀ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਦਿਆਰਥੀਆਂ ਨਾਲ ਸਾਲਾਨਾ ਸੰਵਾਦ ਪ੍ਰੋਗਰਾਮ 'ਪ੍ਰੀਖਿਆ ਤੇ ਚਰਚਾ' ਆਨਲਾਈਨ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਦੱਸਿਆ ਕਿ ਇਹ ਵਿਚਾਰ-ਵਟਾਂਦਰੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਮਾਰਚ ਵਿੱਚ ਆਯੋਜਿਤ ਕੀਤੀ ਜਾਵੇਗੀ।
ਉਹਨਾਂ ਨੇ ਇੱਕ ਟਵੀਟ ਵਿੱਚ ਕਿਹਾ, "ਮੈਂ ਇਸ ਜਾਣਕਾਰੀ ਨੂੰ ਸਾਂਝਾ ਕਰਦਿਆਂ ਬਹੁਤ ਖੁਸ਼ ਹਾਂ ਕਿ ਜਿਹੜੀ ਗੱਲਬਾਤ ਦਾ ਸਾਰੇ ਵਿਦਿਆਰਥੀਆਂ ਨੂੰ ਇੰਤਜ਼ਾਰ ਸੀ, ਉਹ ਹੁਣ ਹੋਣ ਜਾ ਰਹੀ ਹੈ।" 'ਪ੍ਰੀਖਿਆ ਤੇ ਚਰਚਾ 2021' ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਸਕਰਾਉਂਦੇ ਹੋਏ ਆਪਣੀ ਪ੍ਰੀਖਿਆਵਾਂ ਦੇ ਅੜਿੱਕੇ ਨੂੰ ਪਾਰ ਕਰਨ ਲਈ ਤਿਆਰ ਹੋ ਜਾਵੋ।
ਉਹਨਾਂ ਨੇ ਲਿਖਿਆ, “ ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਇਹ ਵਿਚਾਰ ਚਰਚਾ ਆਨਲਾਈਨ ਹੋਵੇਗੀ।” ਵਿਚਾਰ ਵਟਾਂਦਰੇ ਲਈ ਰਜਿਸਟ੍ਰੇਸ਼ਨ ਵੀਰਵਾਰ ਤੋਂ ਸ਼ੁਰੂ ਹੋ ਕੇ 14 ਮਾਰਚ ਨੂੰ ਖ਼ਤਮ ਹੋਵੇਗੀ। ਵਿਚਾਰ ਵਟਾਂਦਰੇ ਦੌਰਾਨ ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛਣ ਲਈ ਮੁਕਾਬਲੇ ਰਾਹੀਂ ਚੁਣਿਆ ਜਾਵੇਗਾ।