ਰੇਲ ਰੋਕੋ ਪ੍ਰੋਗਰਾਮ: ਦਿੱਲੀ ਮੈਟਰੋ ਨੇ ਬੰਦ ਕੀਤੇ ਪੰਜ ਸਟੇਸ਼ਨ, ਵਧਾਈ ਗਈ ਸੁਰੱਖਿਆ
ਨੰਗਲੋਈ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ' ਚ ਜਵਾਨ ਤਾਇਨਾਤ
Rail Stop Program:
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਅੰਦੋਲਨ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼-ਵਿਆਪੀ ਰੇਲ ਰੋਕੋ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਹੈ।
ਦਿੱਲੀ ਮੈਟਰੋ ਨੇ ਪੰਜ ਮੈਟਰੋ ਸਟੇਸ਼ਨ ਕੀਤੇ ਬੰਦ
ਟਿਕਰੀ ਬਾਰਡਰ, ਪੰਡਿਤ ਸ਼੍ਰੀਰਾਮ ਸ਼ਰਮਾ, ਬਹਾਦਰਗੜ ਸਿਟੀ ਅਤੇ ਬ੍ਰਿਗੇਡਿਅਰ ਹੁਸ਼ਿਆਰ ਸਿੰਘ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਦਿੱਤੀ ਹੈ। ਕਿਸਾਨਾਂ ਨੇ ਅੱਜ ਚਾਰ ਘੰਟੇ ਦੀ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਸੱਦਾ ਦਿੱਤਾ ਹੈ।
ਨੰਗਲੋਈ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ' ਚ ਜਵਾਨ ਤਾਇਨਾਤ
ਦਿੱਲੀ ਦੇ ਨੰਗਲੋਈ ਰੇਲਵੇ ਸਟੇਸ਼ਨ' ਤੇ ਕਿਸਾਨਾਂ ਦੇ ਚਾਰ ਘੰਟੇ ਲੰਬੇ ਦੇਸ਼ ਵਿਆਪੀ 'ਰੇਲ ਰੋਕੋ' ਅੰਦੋਲਨ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਦਿੱਲੀ ਪੁਲਿਸ ਦੇ ਕਰਮਚਾਰੀ ਤਾਇਨਾਤ ਹਨ।