ਸ਼ਬਨਮ ਦੇ ਪੁੱਤਰ ਨੇ ਰਾਸ਼ਟਰਪਤੀ ਤੋਂ ਕੀਤੀ ਆਪਣੀ ਮਾਂ ਲਈ ਰਹਿਮ ਦੀ ਅਪੀਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਜ਼ਾਦ ਭਾਰਤ ’ਚ ਪਹਿਲੀ ਵਾਰ ਕਿਸੇ ਔਰਤ ਨੂੰ ਹੋਵੇਗੀ ਫਾਂਸੀ

Shabnam

 ਨਵੀਂ ਦਿੱਲੀ: ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਵਿਚ ਪਹਿਲੀ ਵਾਰ ਕਿਸੇ ਔਰਤ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਏਗੀ। ਇਸ ਦੇ ਲਈ ਮਥੁਰਾ ਜੇਲ੍ਹ ਵਿਚ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਅਮਰੋਹਾ ਦੀ ਰਹਿਣ ਵਾਲੀ ਸ਼ਬਨਮ ਨੂੰ ਮਥੁਰਾ ਵਿਚ ਉੱਤਰ ਪ੍ਰਦੇਸ਼ ਦੇ ਇਕਲੌਤੇ ਫਾਂਸੀ ਘਰ ਵਿਚ ਫਾਂਸੀ ਦਿੱਤੀ ਜਾਵੇਗੀ। ਇਸ ਲਈ ਮਥੁਰਾ ਜੇਲ੍ਹ ਵਿਚ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।

ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ  ਤੇ ਲਟਕਾਉਣ ਵਾਲੇ ਪਵਨ ਜਲਲਾਦ ਜਿਸਨੇ ਹੁਣ ਤੱਕ ਦੋ ਫਾਂਸੀ ਘਰ ਦਾ ਮੁਆਇਨਾ ਵੀ ਕਰ ਚੁੱਕੇ ਹਨ। ਹਾਲਾਂਕਿ ਸ਼ਬਨਮ ਅਤੇ ਸਲੀਮ ਨੂੰ ਕਿਹੜੇ ਦਿਨ ਫਾਂਸੀ ਦਿੱਤੀ ਜਾਵੇਗੀ, ਇਸ ਦੀ ਤਾਰੀਖ਼ ਹਾਲੇ ਤੈਅ ਨਹੀਂ ਹੋਈ ਹੈ। ਉੱਥੇ ਹੀ ਹੁਣ ਸ਼ਬਨਮ ਦੇ ਪੁੱਤਰ ਤਾਜ ਨੇ ਰਾਸ਼ਟਰਪਤੀ ਦੇ ਨਾਂ ਇਕ ਚਿੱਠੀ ਲਿਖੀ ਹੈ, ਜਿਸ 'ਚ ਉਸ ਨੇ ਆਪਣੀ ਮਾਂ ਲਈ ਮੁਆਫ਼ੀ ਦੀ ਅਪੀਲ ਕੀਤੀ ਹੈ।

ਸ਼ਬਨਮ ਦੇ ਪੁੱਤਰ ਤਾਜ ਨੇ ਆਪਣੀ ਚਿੱਠੀ 'ਚ ਕਿਹਾ ਕਿ ਰਾਸ਼ਟਰਪਤੀ ਅੰਕਲ ਜੀ, ਮੇਰੀ ਮਾਂ ਨੂੰ ਮੁਆਫ਼ ਕਰ ਦਿਓ।'ਤਾਜ ਨੇ ਭਾਵੁੱਕ ਹੁੰਦਿਆਂ ਆਖਿਆ ਜੇਕਰ ਉਸਦੀ ਮਾਂ ਨੂੰ  ਫਾਂਸੀ  ਦਿੱਤੀ ਜਾਂਦੀ ਹੈ ਤਾਂ ਉਹ ਇਕੱਲਾ ਰਹਿ ਜਾਵੇਗਾ। ਤਾਜ ਨੇ ਕਿਹਾ ਕਿ ਉਸ ਦੀ ਮੰਮੀ ਉਸ ਨੂੰ ਬਹੁਤ ਪਿਆਰ ਕਰਦੀ ਹੈ। 

ਅਪਰਾਧ ਅਜਿਹਾ ਹੈ ਕਿ ਰੂਬ ਕੰਬ ਜਾਵੇਗਾ...
ਅਮਰੋਹਾ ਜ਼ਿਲ੍ਹੇ ਦੇ ਹਸਨਪੁਰ ਖੇਤਰ ਦੇ ਪਿੰਡ ਬਾਵਾਂਖੇੜੀ ਦੇ ਅਧਿਆਪਕ ਸ਼ੌਕਤ ਅਲੀ ਦੀ ਇਕਲੌਤੀ ਧੀ ਸ਼ਬਨਮ ਦੇ ਸਲੀਮ ਨਾਲ ਪ੍ਰੇਮ ਸੰਬੰਧ ਸਨ। ਸੂਫੀ ਪਰਿਵਾਰ ਦੀ ਸ਼ਬਨਮ ਨੇ ਅੰਗ੍ਰੇਜ਼ੀ ਅਤੇ ਭੂਗੋਲ ਵਿਚ ਐਮ.ਏ.  ਕੀਤੀ ਹੈ। ਉਸਦੇ ਪਰਿਵਾਰ ਕੋਲ ਬਹੁਤ ਸਾਰੀ ਜ਼ਮੀਨ ਸੀ।  

ਉਸੇ ਸਮੇਂ, ਸਲੀਮ ਪੰਜਵੀਂ ਫੇਲ੍ਹ ਸੀ ਅਤੇ ਪੇਸ਼ੇ ਦੁਆਰਾ ਮਜ਼ਦੂਰ ਸੀ। ਇਸ ਲਈ ਪਰਿਵਾਰ ਦੋਵਾਂ ਵਿਚਾਲੇ ਸਬੰਧਾਂ ਦਾ ਵਿਰੋਧ ਕਰ ਰਿਹਾ ਸੀ। ਸ਼ਬਨਮ ਨੇ 14 ਅਪ੍ਰੈਲ, 2008 ਦੀ ਰਾਤ ਨੂੰ ਆਪਣੇ ਪ੍ਰੇਮੀ ਨਾਲ ਮਿਲ ਕੇ ਅਜਿਹਾ ਖੂਨੀ ਖੇਡ ਖੇਡਿਆ ਕਿ ਇਹ ਸੁਣਦਿਆਂ ਹੀ ਸਾਰਾ ਦੇਸ਼ ਕੰਬ ਗਿਆ ਸੀ।ਸ਼ਬਨਮ  ਨੇ ਸੱਤ ਲੋਕ, ਜਿਨ੍ਹਾਂ ਵਿੱਚ ਉਸਦੇ ਮਾਤਾ-ਪਿਤਾ ਅਤੇ ਇੱਕ 10 ਮਹੀਨੇ ਦਾ ਭਤੀਜਾ ਸਾਮਲ ਸੀ ਨੂੰ ਇੱਕ ਕੁਲਹਾੜੀ  ਨਾਲ ਵਿੱਚ ਕੱਟ ਕੇ ਮਾਰ ਦਿੱਤਾ ਸੀ।