ਦਾਦਾ ਦੇ 100ਵੇਂ ਜਨਮ ਦਿਨ ਨੂੰ ਪੋਤੇ-ਪੋਤੀਆਂ ਨੇ ਅਨੋਖੇ ਢੰਗ ਨਾਲ ਮਨਾਇਆ, ਕਰਵਾਇਆ ਦੁਬਾਰਾ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੇ ਮੁੰਡੇ-ਕੁੜੀਆਂ, 33 ਪੋਤੇ-ਪੋਤੀਆਂ ਬਣੇ ਬਰਾਤੀ

Photo

 

ਮੁਰਸ਼ਿਦਾਬਾਦ: ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਵਿਸ਼ਵਨਾਥ  ਹਾਲ ਹੀ ਵਿੱਚ 100 ਸਾਲ ਦੇ ਹੋਏ ਹਨ। ਉਨ੍ਹਾਂ ਦੀ ਪਤਨੀ ਸੁਰਦਵਾਨੀ  90 ਸਾਲ ਦੀ ਹੈ ਅਤੇ ਉਨ੍ਹਾਂ ਦਾ ਕਾਫੀ ਵੱਡਾ ਪਰਿਵਾਰ ਹੈ।

 

ਪਰਿਵਾਰ ਵਿੱਚ ਛੇ ਬੱਚੇ, 23 ਪੋਤੇ-ਪੋਤੀਆਂ ਅਤੇ 10 ਪੜਪੋਤੇ-ਪੋਤੀਆਂ ਹਨ। ਦਾਦੇ ਦੇ 100ਵੇਂ ਜਨਮ ਦਿਨ 'ਤੇ ਪੋਤੇ-ਪੋਤੀਆਂ ਨੇ ਕੁਝ ਚੰਗਾ ਕਰਨ ਦੀ ਸੋਚੀ। ਇਸ ਮੌਕੇ ਨੂੰ ਮਨਾਉਣ ਲਈ, ਇੱਕ ਵੱਖਰੀ ਕਿਸਮ ਦਾ ਸ਼ਾਨਦਾਰ ਵਿਆਹ (ਗ੍ਰੈਂਡ ਫਾਦਰ-ਮਦਰ ਮੈਰਿਜ) ਦੀ ਯੋਜਨਾ ਬਣਾਈ ਗਈ ਸੀ।

 

ਪੋਤੇ-ਪੋਤੀਆਂ ਨੇ ਦਾਦਾ ਜੀ ਦੀ ਬਰਾਤ ਕੱਢੀ ਅਤੇ ਫਿਰ ਬੁੱਧਵਾਰ ਨੂੰ ਦੋਹਾਂ ਦਾ ਵਿਆਹ ਕਰਵਾ ਦਿੱਤਾ। ਸਮਾਰੋਹ ਦੇ ਅੰਤ ਵਿੱਚ, ਵਿਸ਼ਵਨਾਥ ਆਪਣੀ ਨਵ-ਵਿਆਹੀ ਦੁਲਹਨ ਦੇ ਨਾਲ ਉਸੇ ਘੋੜਾ-ਗੱਡੀ ਉੱਤੇ ਬੇਨੀਆਪੁਕੁਰ ਵਾਪਸ ਘਰ ਪਰਤਿਆ। ਦੱਸ ਦੇਈਏ ਕਿ ਵਿਸ਼ਵਨਾਥ  ਇੱਕ ਕਿਸਾਨ ਹਨ। ਉਸਦਾ ਵਿਆਹ 1953 ਵਿੱਚ ਸੁਰਧਵਾਨੀ ਨਾਲ ਹੋਇਆ ਸੀ।  ਇਸ ਵਿਆਹ ਦੀ ਲੋਕਾਂ 'ਚ ਖੂਬ ਚਰਚਾ ਹੋ ਰਹੀ ਹੈ।