ਚੀਨ ਵਿੱਚ ਇੱਕ ਵਾਰ ਫਿਰ ਲਾਪਤਾ ਇੱਕ ਅਰਬਪਤੀ! 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸੂਚਨਾ ਤੋਂ ਬਾਅਦ ਉਨ੍ਹਾਂ ਦੀ ਕੰਪਨੀ ਦੇ ਸ਼ੇਅਰਾਂ ਵਿਚ 50 ਫ਼ੀਸਦੀ ਤੱਕ ਗਿਰਾਵਟ ਵੀ ਆਈ ਹੈ

A billionaire missing again in China!

ਨਵੀਂ ਦਿੱਲੀ - ਚੀਨ ਵਿਚ ਅਲੀਬਾਬਾ ਕੰਪਨੀ ਦੇ ਸੰਸਥਾਪਕ ਜੈਕਮਾ ਦੇ ਗਾਇਬ ਹੋਣ ਦੀਆਂ ਖ਼ਬਰਾਂ ਪੁਰਾਣੀਆਂ ਹੋ ਗਈਆਂ ਹਨ ਤੇ ਹੁਣ ਇਕ ਹੋਰ ਅਰਬਪਤੀ ਬੈਂਕਰ ਦੇ ਗਾਇਬ ਹੋਣ ਦੀ ਨਵੀਂ ਘਟਨਾ ਸਾਹਮਣੇ ਆਈ ਹੈ। ਚੀਨ ਦੇ ਸਭ ਤੋਂ ਹਾਈ-ਪ੍ਰੋਫਾਈਲ ਇਨਵੈਸਟਮੈਂਟ ਬੈਂਕਰਾਂ ਵਿਚੋਂ ਇਕ ਬਾਓ ਫੈਨ ਅਚਾਨਕ ਲਾਪਤਾ ਹੋ ਗਏ ਹਨ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਖ਼ੁਦ ਉਨ੍ਹਾਂ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ ਹੈ।

ਇਸ ਸੂਚਨਾ ਤੋਂ ਬਾਅਦ ਉਨ੍ਹਾਂ ਦੀ ਕੰਪਨੀ ਦੇ ਸ਼ੇਅਰਾਂ ਵਿਚ 50 ਫ਼ੀਸਦੀ ਤੱਕ ਗਿਰਾਵਟ ਵੀ ਆਈ ਹੈ। ਫਰਮ ਦੇ ਸ਼ੇਅਰ ਬਾਜ਼ਾਰ ਨੇ ਦੱਸਿਆ ਕਿ ਚਾਈਨਾ ਰੇਨੇਸਾਂ ਹੋਲਡਿੰਗਸ ਦੇ ਸੀਈਓ ਬਾਇਓ ਫੈਨ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਬਾਓ ਕਿੰਨੇ ਸਮੇਂ ਤੋਂ ਲਾਪਤਾ ਸੀ। 
ਚੀਨੀ ਨਿਊਜ਼ ਏਜੰਸੀ ਕੈਕਸਿਨ ਨੇ ਦੱਸਿਆ ਕਿ ਮੁਲਾਜ਼ਮ ਦੋ ਦਿਨਾਂ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕੇ।

ਜ਼ਿਕਰਯੋਗ ਹੈ ਕਿ ਬਾਓ ਫੈਨ ਚੀਨ ਦੇ ਬੈਂਕਿੰਗ ਸੈਕਟਰ ਦੀਆਂ ਸਭ ਤੋਂ ਚਰਚਿਤ ਹਸਤੀਆਂ ਵਿਚੋਂ ਇਕ ਹਨ। ਉਹ ਚੀਨ ਦੇ ਇਕ ਵੱਡੇ ਡੀਲ ਬ੍ਰੇਕਰ ਹਨ। ਬਾਓ ਦੀ ਸਖਸੀਅਤ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਕਲਾਈਂਟਸ ਵਿਚ ਚੀਨ ਦੀਆਂ ਟਾਪ ਤਕਨਾਲੋਜੀ ਕੰਪਨੀਆਂ ਦੀਦੀ ਅਤੇ ਮੀਟੁਆਨ ਸ਼ਾਮਲ ਹਨ। ਬਾਇਓ ਫੈਨ ਦੀ ਕੰਪਨੀ ਦੇ ਇਸ ਖ਼ੁਲਾਸੇ ਨਾਲ ਦੂਸਰੀਆਂ ਟਰੇਡ ਅਤੇ ਤਕਨਾਲੋਜੀ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ’ਤੇ ਵੀ ਚੀਨੀ ਸਰਕਾਰ ਦੀ ਕਾਰਵਾਈ ਦੀ ਤਲਵਾਰ ਲਟਕੀ ਹੈ। 

ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪੁੱਛਗਿੱਛ ਚੀਨੀ ਮਸ਼ਹੂਰ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕਮਾ ਵੀ ਇਸੇ ਤਰ੍ਹਾਂ 2020 ਵਿਚ ਅਚਾਨਕ ਗਾਇਬ ਹੋ ਗਏ ਸਨ। ਕਈ ਮਹੀਨਿਆਂ ਤੱਕ ਗਾਇਬ ਰਹਿਣ ਤੋਂ ਬਾਅਦ ਕਦੇ ਜਾਪਾਨ ਅਤੇ ਕਦੇ ਥਾਈਲੈਂਡ ਵਿਚ ਦਿਖਾਈ ਦਿੱਤੇ, ਪਰ ਉਹ 2020 ਤੋਂ ਬਾਅਦ ਤੋਂ ਜਨਤਕ ਜੀਵਨ ਤੋਂ ਬਾਹਰ ਹਨ। ਇਕ ਰਿਪੋਰਟ ਮੁਤਾਬਕ ਬਾਓ ਦੀ ਰਿਪੋਰਟ ਮੁਤਾਬਕ ਬਾਓ ਤੋਂ ਉਨ੍ਹਾਂ ਦੀ ਕੰਪਨੀ ਦੇ ਪ੍ਰੈਸੀਡੈਂਟ ਕੋਂਗ ਲਿਨ ਦੇ ਇਕ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਮਹੀਨਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਹੋ ਜਾਣਕਾਰੀ ਦਿੱਤੀ ਗਈ ਹੈ।