ਅਸਾਮ-ਤ੍ਰਿਪੁਰਾ ਬਾਰਡਰ 'ਤੇ ਪੁਲਿਸ ਵੱਲੋਂ 1.02 ਕਰੋੜ ਰੁਪਏ ਦਾ ਗਾਂਜਾ ਜ਼ਬਤ, ਇੱਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਦਰਤੀ ਰਬੜ ਦੇ ਢੱਕਣ ਹੇਠ ਲੁਕੋਏ 51 ਪੈਕਟਾਂ ਵਿਚ 1020 ਕਿਲੋ ਗਾਂਜਾ ਬਰਾਮਦ ਕੀਤਾ

Ganja worth Rs 1.02 crore seized by police on Assam-Tripura border, one arrested

ਕਰੀਮਗੰਜ : ਆਸਾਮ ਪੁਲਿਸ ਨੇ ਸ਼ਨੀਵਾਰ ਨੂੰ ਆਸਾਮ-ਤ੍ਰਿਪੁਰਾ ਸਰਹੱਦ ਦੇ ਨਾਲ ਲੱਗਦੇ ਕਰੀਮਗੰਜ ਜ਼ਿਲ੍ਹੇ ਵਿਚ ਇੱਕ ਟਰੱਕ ਤੋਂ 1.02 ਕਰੋੜ ਰੁਪਏ ਦੀ ਕੀਮਤ ਦਾ 1000 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ। ਪੁਲਿਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਿਸ ਅਨੁਸਾਰ ਇਹ ਟਰੱਕ ਤ੍ਰਿਪੁਰਾ ਤੋਂ ਅਸਾਮ ਵੱਲ ਆ ਰਿਹਾ ਸੀ ਅਤੇ ਚੂਰਾਬਾੜੀ ਪੁਲਿਸ ਚੌਕੀ ਦੀ ਟੀਮ ਨੇ ਟਰੱਕ ਵਿਚੋਂ ਕੁਦਰਤੀ ਰਬੜ ਦੇ ਢੱਕਣ ਹੇਠ ਲੁਕੋਏ 51 ਪੈਕਟਾਂ ਵਿਚ 1020 ਕਿਲੋ ਗਾਂਜਾ ਬਰਾਮਦ ਕੀਤਾ।

ਚੂਰਾਬਾੜੀ ਚੌਕੀ ਦੇ ਇੰਚਾਰਜ ਨਿਰੰਜਨ ਦਾਸ ਨੇ ਦੱਸਿਆ ਕਿ ਜ਼ਬਤ ਕੀਤੀ ਭੰਗ ਦੀ ਬਾਜ਼ਾਰੀ ਕੀਮਤ 1.02 ਕਰੋੜ ਰੁਪਏ ਦੱਸੀ ਗਈ ਹੈ।  ਦਾਸ ਨੇ ਕਿਹਾ, "ਅਸੀਂ ਤ੍ਰਿਪੁਰਾ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਵਿਚੋਂ 1,020 ਕਿਲੋ ਗਾਂਜਾ ਬਰਾਮਦ ਕੀਤਾ। ਅਸੀਂ ਟਰੱਕ ਦੇ ਡਰਾਈਵਰ ਬਿਪਲਬ ਦਾਸ ਨੂੰ ਫੜ ਲਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।