ਅਰਬਪਤੀ ਸੋਰੋਸ ਨੂੰ ਐੱਸ ਜੈਸ਼ੰਕਰ ਦਾ ਕਰਾਰ ਜਵਾਬ, ਕਿਹਾ- ਬਹੁਤ ਖ਼ਤਰਨਾਕ ਤੇ ਜ਼ਿੱਦੀ ਹੈ ਬੁੱਢਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹ ਸੋਚਦੇ ਹਨ ਕਿ ਦੁਨੀਆਂ ਉਹਨਾਂ ਦੇ ਹਿਸਾਬ ਨਾਲ ਚੱਲਦੀ ਹੈ.. ਅਸੀਂ ਉਹਨਾਂ ਦੇਸ਼ਾਂ ਵਿੱਚੋਂ ਨਹੀਂ ਹਾਂ...

photo

 

ਨਵੀਂ ਦਿੱਲੀ : ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕਾ ਦੇ ਅਰਬਪਤੀ ਕਾਰੋਬਾਰੀ ਜਾਰਜ ਸੋਰੋਸ ਨੂੰ ਬੁੱਢਾ, ਅਮੀਰ, ਜ਼ਿੱਦੀ ਅਤੇ ਖਤਰਨਾਕ ਦੱਸਿਆ ਹੈ। ਆਸਟ੍ਰੇਲੀਆ 'ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਭਾਰਤੀ ਲੋਕਤੰਤਰ 'ਤੇ ਬਿਆਨ ਦੇਣ 'ਤੇ ਅਰਬਪਤੀ ਉਦਯੋਗਪਤੀ ਜਾਰਜ ਸੋਰੋਸ ਨੂੰ ਕਰਾਰਾ ਜਵਾਬ ਦਿੱਤਾ ਹੈ। ਜਾਰਜ ਸੋਰੋਸ ਨੇ ਹਾਲ ਹੀ ਵਿਚ ਗੌਤਮ ਅਡਾਨੀ ਨਾਲ ਜੁੜੇ ਵਿਵਾਦਾਂ 'ਤੇ ਕਿਹਾ ਸੀ ਕਿ ਇਸ ਮਾਮਲੇ ਨਾਲ ਭਾਰਤ ਵਿਚ ਲੋਕਾਂ ਦਾ ਭਰੋਸਾ ਹਿਲਾ ਦਿੱਤਾ ਹੈ ਅਤੇ ਇਸ ਨਾਲ ਭਾਰਤ ਵਿਚ 'ਜਮਹੂਰੀ ਪੁਨਰ ਸੁਰਜੀਤੀ' ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ।

ਜੈਸ਼ੰਕਰ ਨੇ ਆਸਟ੍ਰੇਲੀਆ ਦੌਰੇ 'ਤੇ ਸੋਰੋਸ ਦੇ ਬਿਆਨਾਂ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਦੀ ਪਸੰਦ ਦਾ ਵਿਅਕਤੀ ਚੋਣ ਜਿੱਤਦਾ ਹੈ ਤਾਂ ਉਹ ਚੋਣ ਚੰਗੀ ਸੀ, ਪਰ ਜੇਕਰ ਨਤੀਜਾ ਕੁਝ ਹੋਰ ਨਿਕਲਦਾ ਹੈ ਤਾਂ ਉਨ੍ਹਾਂ ਨੂੰ ਦੇਸ਼ ਦੇ ਲੋਕਤੰਤਰ ਵਿੱਚ ਖਾਮੀਆਂ ਨਜ਼ਰ ਆਉਣ ਲੱਗਦੀਆਂ ਹਨ। ਉਹ ਚਾਹੁੰਦੇ ਹਨ ਕਿ ਦੁਨੀਆਂ ਉਨ੍ਹਾਂ ਦੇ ਅਨੁਸਾਰ ਚੱਲੇ।

ਮਿਊਨਿਖ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਬੋਲਦਿਆਂ ਅਮਰੀਕੀ ਅਰਬਪਤੀ ਜਾਰਜ ਸੋਰੋਸ ਨੇ ਕਿਹਾ ਸੀ ਕਿ ਭਾਰਤ ਕਵਾਡ ਦਾ ਮੈਂਬਰ ਹੈ, ਜਿਸ 'ਚ ਆਸਟ੍ਰੇਲੀਆ, ਅਮਰੀਕਾ ਅਤੇ ਜਾਪਾਨ ਵੀ ਉਸ ਦੇ ਨਾਲ ਹਨ। ਇਸ ਦੇ ਬਾਵਜੂਦ ਭਾਰਤ ਰੂਸ ਤੋਂ ਭਾਰੀ ਛੋਟ 'ਤੇ ਤੇਲ ਖਰੀਦ ਕੇ ਮੁਨਾਫਾ ਕਮਾ ਰਿਹਾ ਹੈ।
ਸੋਰੋਸ ਨੇ ਨਾਗਰਿਕਤਾ ਸੋਧ ਕਾਨੂੰਨ ਯਾਨੀ ਭਾਰਤ ਵਿੱਚ ਸੀਏਏ ਅਤੇ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ 'ਤੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਇਆ। ਸੋਰੋਸ ਨੇ ਦੋਵਾਂ ਮੌਕਿਆਂ 'ਤੇ ਕਿਹਾ ਸੀ ਕਿ ਭਾਰਤ ਹਿੰਦੂ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ। ਦੋਵਾਂ ਮੌਕਿਆਂ 'ਤੇ ਉਨ੍ਹਾਂ ਦੇ ਬਿਆਨ ਕਾਫੀ ਜ਼ੋਰਦਾਰ ਰਹੇ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਨਜ਼ਰ ਆਏ।

ਸੋਰੋਸ ਵੀ ਕਸ਼ਮੀਰ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਚੁੱਕੇ ਹਨ। ਦਾਵੋਸ 'ਚ ਵਿਸ਼ਵ ਆਰਥਿਕ ਫੋਰਮ 'ਚ ਬੋਲਦਿਆਂ ਸੋਰੋਸ ਨੇ ਕਿਹਾ ਸੀ ਕਿ ਦੁਨੀਆ 'ਚ ਰਾਸ਼ਟਰਵਾਦ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਸਭ ਤੋਂ ਖਤਰਨਾਕ ਨਤੀਜਾ ਭਾਰਤ ਵਿੱਚ ਦੇਖਣ ਨੂੰ ਮਿਲਿਆ ਹੈ।