ਸੂਰਤ 'ਚ ਅਨੋਖਾ ਵਿਆਹ: ਜਵਾਈ ਦੀ ਬਰਾਤ ਲੈ ਕੇ ਗਿਆ ਸਹੁਰਾ ਪਰਿਵਾਰ, ਜਾਣੋ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਾੜੇ ਦੇ ਭਰਾ ਨੇ ਲੜਕੀ ਦਾ ਭਰਾ ਬਣ ਕੇ ਨਿਭਾਈਆਂ ਰਸਮਾਂ

photo

 

ਸੂਰਤ: ਸੂਰਤ ਵਿੱਚ ਇੱਕ ਭਾਵੁਕ ਅਤੇ ਅਨੋਖਾ ਵਿਆਹ ਹੋਇਆ ਜਿੱਥੇ ਲਾੜੇ ਦੇ ਮਾਪਿਆਂ ਨੇ ਲਾੜੀ ਨੂੰ ਆਪਣੀ ਧੀ ਸਮਝ ਕੇ ਬਰਾਤ ਦਾ ਸਵਾਗਤ ਕੀਤਾ, ਜਦੋਂ ਕਿ ਲਾੜੀ ਦੇ ਮਾਤਾ-ਪਿਤਾ ਲਾੜੇ ਨੂੰ ਆਪਣਾ ਪੁੱਤਰ ਸਮਝ ਕੇ ਬਰਾਤ  ਲੈ ਕੇ ਆਏ। ਧੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਬਰਾਤ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਲਾੜੀ ਦੇ ਜੇਠ ਨੇ ਵੱਡਾ ਭਰਾ ਬਣ ਕੇ ਰਸਮਾਂ ਨਿਭਾਈਆਂ। ਸੌਰਾਸ਼ਟਰ ਪਟੇਲ ਸੇਵਾ ਸਮਾਜ ਨੇ ਨੂੰਹ ਦਾ ਧੀ ਦੇ ਰੂਪ 'ਚ ਸਵਾਗਤ ਕਰਨ 'ਤੇ ਪਰਿਵਾਰ ਨੂੰ ਵਧਾਈ ਦਿੱਤੀ ਹੈ।

  ਇਹ ਵੀ ਪੜ੍ਹੋ  :  ਵਿਗਿਆਨਕ ਖੋਜਾਂ ਜਦ ਮਨੁੱਖੀ ਦਿਮਾਗ਼ ਨੂੰ ਬਹੁਤ ਛੋਟਾ ਤੇ ਬੇਕਾਰ ਜਿਹਾ ਅੰਗ ਬਣਾ ਦੇਂਦੀਆਂ ਹਨ.

ਮੂਲ ਰੂਪ ਵਿੱਚ ਸੌਰਾਸ਼ਟਰ ਦੇ ਬਲੇਲ ਪੀਪਲੀਆ ਦੇ ਮੂਲ ਨਿਵਾਸੀ ਰਮੇਸ਼ ਲਕਸ਼ਮਣ ਦੁਧਾਤ ਦੇ ਛੋਟੇ ਪੁੱਤਰ ਹਾਰਦਿਕ ਦਾ ਵਿਆਹ ਕੁੰਕਾਵਾ ਦੇ ਮੂਲ ਨਿਵਾਸੀ ਲਾਲਜੀ ਲਕਸ਼ਮਣ ਥੁੰਮਰ ਦੀ ਧੀ ਮਹੇਸ਼ਵਰੀ ਨਾਲ ਹੋਇਆ ਸੀ। ਲਾੜੀ ਦੇ ਮਾਤਾ-ਪਿਤਾ ਭਾਵਨਾ ਅਤੇ ਵਲਜੀ ਠੁੰਮਰ ਦੀ ਇਕ ਹੀ ਬੇਟੀ ਹੈ, ਪੁੱਤਰ ਨਹੀਂ, ਪਰ ਉਨ੍ਹਾਂ ਦਾ ਸੁਪਨਾ ਸੀ ਕਿ ਪੁੱਤਰ  ਹੁੰਦਾ ਉਸ ਦਾ ਵਿਆਹ ਕਰਦੇ ਜਦੋਂ ਕਿ ਲਾੜੇ ਦੇ ਪਿਤਾ ਰਮੇਸ਼ ਅਤੇ ਕਿਰਨ ਦੀ ਕੋਈ ਬੇਟੀ ਨਹੀਂ ਹੈ।

  ਇਹ ਵੀ ਪੜ੍ਹੋ  : ਅੱਖਾਂ ਵਿਚ ਜਲਣ-ਖੁਜਲੀ ਤੋਂ ਰਾਹਤ ਲਈ ਅਪਣਾਉ ਘਰੇਲੂ ਨੁਸਖ਼ੇ 

ਲਾੜੇ ਅਤੇ ਲਾੜੀ ਦੀ ਅਦਲਾ-ਬਦਲੀ ਕੀਤੀ ਗਈ ਤਾਂ ਜੋ ਲਾੜੀ ਦਾ ਪੱਖ ਪੁੱਤਰ ਦੇ ਵਿਆਹ ਦਾ ਸੁਪਨਾ ਪੂਰਾ ਕਰ ਸਕੇ ਅਤੇ ਲਾੜਾ ਪੱਖ ਦੀ ਧੀ ਦੇ ਵਿਆਹ ਦੀ ਇੱਛਾ ਪੂਰੀ ਹੋ ਸਕੇ। ਦੋਵਾਂ ਪਰਿਵਾਰਾਂ ਵਿਚਾਲੇ ਸਮਝੌਤਾ ਹੋ ਗਿਆ ਅਤੇ ਇਸ ਤਰ੍ਹਾਂ ਸੂਰਤ 'ਚ ਇਹ ਅਨੋਖਾ ਵਿਆਹ ਹੋਇਆ। ਲਾੜੀ ਵਾਲੇ ਪਾਸੇ ਤੋਂ ਆਏ ਮਹਿਮਾਨ ਬੈਂਡ ਸਾਜ਼ਾਂ ਦੇ ਨਾਲ ਲਾੜੇ ਦੀ ਬਰਾਤ ਨਾਲ ਮੰਡਪ ਪਹੁੰਚੇ। ਲਾੜੇ ਦੇ ਮਾਪਿਆਂ ਅਤੇ ਮਹਿਮਾਨਾਂ ਨੇ ਵੀ ਬਰਾਤ ਦਾ ਸਵਾਗਤ ਕੀਤਾ। ਲਾੜੇ ਦੇ ਵੱਡੇ ਭਰਾ, ਭਾਰਗਵ ਦੁਧਾਤ, ਜੋ ਕਿ ਇੱਕ ਆਰਟੀਓ ਇੰਸਪੈਕਟਰ ਹੈ, ਨੇ ਲਾੜੀ ਦੇ ਵੱਡੇ ਭਰਾ ਵਜੋਂ ਵਿਦਾਈ ਦੀ ਰਸਮ ਨਿਭਾਈ।

ਇਹ ਵਿਆਹ ਦੱਸਦਾ ਹੈ ਕਿ ਹੁਣ ਸਮਾਜ ਬਦਲ ਰਿਹਾ ਹੈ। ਦੋਵਾਂ ਪਰਿਵਾਰਾਂ ਨੇ ਸਮਾਜ ਨੂੰ ਨਵਾਂ ਰਾਹ ਦਿਖਾਇਆ ਹੈ। ਇਸ ਤੋਂ ਇਲਾਵਾ ਪਰਿਵਾਰ ਨੇ ਨੂੰਹ ਨੂੰ ਧੀ ਵਾਂਗ ਸੰਭਾਲਣ ਦੀ ਸਹੁੰ ਵੀ ਚੁੱਕੀ। ਇਸ ਲਈ ਇਹ ਪਰਿਵਾਰ ਵਧਾਈ ਦਾ ਹੱਕਦਾਰ ਹੈ।