Maharashtra Crime News: ਪਾਣੀ ਦੀ ਮੋਟਰ ਚੋਰੀ ਕਰਨ ਦੇ ਸ਼ੱਕ 'ਚ ਦੋ ਵਿਅਕਤੀਆਂ ਦੀ ਕੁੱਟ-ਕੁੱਟ ਕੇ ਹੱਤਿਆ
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਰਾਹਗੀਰਾਂ ਨੇ ਦੁਰਗਾਦੇਵੀ ਪਾੜਾ 'ਚ ਸੂਰਜ ਪਰਮਾਰ (25) ਅਤੇ ਸੂਰਜ ਕੋਰੀ ਦੀਆਂ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ।
Maharashtra Crime News: ਮਹਾਰਾਸ਼ਟਰ - ਠਾਣੇ ਜ਼ਿਲ੍ਹੇ ਦੇ ਅੰਬਰਨਾਥ ਕਸਬੇ 'ਚ ਪਾਣੀ ਦੀ ਮੋਟਰ ਚੋਰੀ ਕਰਨ ਦੇ ਸ਼ੱਕ 'ਚ ਕੁਝ ਸਥਾਨਕ ਲੋਕਾਂ ਨੇ ਦੋ ਵਿਅਕਤੀਆਂ ਦੀ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਿਸ ਇੰਸਪੈਕਟਰ ਅਸ਼ੋਕ ਭਗਤ ਨੇ ਦੱਸਿਆ ਕਿ ਜਾਂਚ ਦੌਰਾਨ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਰਾਹਗੀਰਾਂ ਨੇ ਦੁਰਗਾਦੇਵੀ ਪਾੜਾ 'ਚ ਸੂਰਜ ਪਰਮਾਰ (25) ਅਤੇ ਸੂਰਜ ਕੋਰੀ (22) ਦੀਆਂ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ਤੋਂ ਮਿਲੀ ਸੀਸੀਟੀਵੀ ਫੁਟੇਜ 'ਚ ਦੋਵੇਂ ਪਾਣੀ ਦੀ ਮੋਟਰ ਚੋਰੀ ਕਰ ਕੇ ਭੱਜਦੇ ਨਜ਼ਰ ਆ ਰਹੇ ਹਨ ਅਤੇ ਕੁੱਤੇ ਉਨ੍ਹਾਂ ਨੂੰ ਭੌਂਕ ਰਹੇ ਹਨ। ਹੱਲ ਕਾਰਨ ਕੁਝ ਲੋਕ ਜਾਗ ਗਏ। ਉਨ੍ਹਾਂ ਨੇ ਦੋਵਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਦੋਵਾਂ ਦੀ ਮੌਤ ਅੰਦਰੂਨੀ ਸੱਟਾਂ ਕਾਰਨ ਤੇ ਖੂਨ ਵਗਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਲਿੰਚਿੰਗ ਦਾ ਸ਼ੱਕੀ ਮਾਮਲਾ ਹੈ।