Delhi Accident News: ਦਿੱਲੀ 'ਚ ਤੇਜ਼ ਰਫ਼ਤਾਰ ਔਡੀ ਨੇ ਐਕਟਿਵਾ ਸਵਾਰਾਂ ਨੂੰ ਮਾਰੀ ਟੱਕਰ, ਪੁਲਿਸ ਨੇ 2 ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ
Delhi Accident News: ਹਾਦਸੇ ਵਿਚ 2 ਲੋਕ ਹੋਏ ਜ਼ਖ਼ਮੀ
ਨਵੀਂ ਦਿੱਲੀ— ਦਿੱਲੀ 'ਚ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਔਡੀ ਕਾਰ ਨੇ ਇਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਐਕਟਿਵਾ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਟਰਾਮਾ ਸੈਂਟਰ ਲਿਜਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਜੋਰਬਾਗ ਪੋਸਟ ਆਫ਼ਿਸ ਦੇ ਸਾਹਮਣੇ ਇਕ ਔਡੀ ਕਾਰ ਨਾਲ ਟਕਰਾਉਣ ਕਾਰਨ ਸਐਕਟਿਵਾ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ। ਕਾਰ ਲਾਪਰਵਾਹੀ ਨਾਲ ਚਲਾਈ ਜਾ ਰਹੀ ਸੀ। ਦੋਵਾਂ ਜ਼ਖ਼ਮੀਆਂ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ।
ਪੁਲਿਸ ਮੁਤਾਬਕ ਜ਼ਖ਼ਮੀ ਲੋਕਾਂ ਦੀ ਪਛਾਣ ਨੈਤਿਕ ਅਤੇ ਤੁਸ਼ਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨੈਤਿਕ ਦੀ ਹਾਲਤ ਸਥਿਰ ਹੈ, ਜਦਕਿ ਤੁਸ਼ਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਨੇ ਪਹਿਲੀ ਨਜ਼ਰੇ ਧਾਰਾ 281/125 (ਏ) ਬੀਐਨਐਸ (279/337) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਔਡੀ ਕਾਰ ਵਿੱਚ ਸਵਾਰ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਕ ਕਾਰ ਚਲਾ ਰਿਹਾ ਸੀ ਅਤੇ ਦੂਜਾ ਉਸ ਦੇ ਨਾਲ ਬੈਠਾ ਸੀ। ਦੋਵੇਂ ਬੀਬੀਏ ਦੇ ਵਿਦਿਆਰਥੀ ਹਨ।