ADR Report 2023-24: ਭਾਜਪਾ ਨੂੰ ਇਕ ਸਾਲ ’ਚ ਮਿਲਿਆ ਸਭ ਤੋਂ ਵੱਧ 4340.47 ਕਰੋੜ ਰੁਪਏ ਦਾ ਚੰਦਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ADR Report 2023-24: ਕਾਂਗਰਸ 1225.12 ਕਰੋੜ ਦੇ ਚੰਦੇ ਨਾਲ ਦੂਜੇ ਨੰਬਰ ’ਤੇ, ‘ਆਪ’ ਨੂੰ ਮਿਲੇ 22.68 ਕਰੋੜ ਰੁਪਏ 

BJP received the highest donation of Rs 4340.47 crore in a year

 

ADR Report 2023-24: ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮਜ਼ (ਏ.ਡੀ.ਆਰ.) ਨੇ ਸੋਮਵਾਰ ਨੂੰ ਰਾਸ਼ਟਰੀ ਪਾਰਟੀਆਂ ਨੂੰ ਮਿਲੇ ਚੰਦੇ ਬਾਰੇ ਰਿਪੋਰਟ ਜਾਰੀ ਕੀਤੀ। ਰਿਪੋਰਟ ਮੁਤਾਬਕ ਭਾਜਪਾ ਨੂੰ ਵਿੱਤੀ ਸਾਲ 2023-24 ’ਚ ਸਭ ਤੋਂ ਵੱਧ 4340.47 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਦੂਜੇ ਨੰਬਰ ’ਤੇ ਕਾਂਗਰਸ ਨੂੰ 1225.12 ਕਰੋੜ ਰੁਪਏ ਮਿਲੇ ਹਨ। ਏਡੀਆਰ ਨੇ ਰਿਪੋਰਟ ਵਿਚ ਕਿਹਾ ਕਿ ਪਾਰਟੀਆਂ ਨੂੰ ਇਲੈਕਟੋਰਲ ਬਾਂਡਾਂ ਤੋਂ ਚੰਦੇ ਦਾ ਵੱਡਾ ਹਿੱਸਾ ਮਿਲਿਆ ਹੈ। ਭਾਜਪਾ ਨੇ ਅਪਣੀ ਕਮਾਈ ਦਾ ਕੁੱਲ 50.96 ਫ਼ੀ ਸਦੀ ਯਾਨੀ 2211.69 ਕਰੋੜ ਰੁਪਏ ਖ਼ਰਚ ਕੀਤੇ ਹਨ। ਜਦੋਂ ਕਿ ਕਾਂਗਰਸ ਨੇ 1025.25 ਕਰੋੜ ਰੁਪਏ ਭਾਵ ਅਪਣੀ ਆਮਦਨ ਦਾ 83.69 ਫ਼ੀ ਸਦੀ ਖ਼ਰਚ ਕੀਤਾ। ਸਾਰੀਆਂ ਪਾਰਟੀਆਂ ਨੂੰ ਮਿਲੇ ਕੁੱਲ ਚੰਦੇ ਦਾ 74.57 ਫ਼ੀ ਸਦੀ ਹਿੱਸਾ ਇਕੱਲੀ ਭਾਜਪਾ ਨੂੰ ਮਿਲਿਆ ਹੈ। ਬਾਕੀ ਪੰਜ ਪਾਰਟੀਆਂ ਨੂੰ 25.43 ਫ਼ੀ ਸਦੀ ਚੰਦਾ ਮਿਲਿਆ ਹੈ।

ਰਿਪੋਰਟ ਮੁਤਾਬਕ ‘ਆਪ’ ਨੂੰ 22.68 ਕਰੋੜ ਰੁਪਏ ਚੰਦੇ ਵਜੋਂ ਮਿਲੇ ਹਨ, ਜਦਕਿ ਪਾਰਟੀ ਨੇ 34.09 ਕਰੋੜ ਰੁਪਏ ਖ਼ਰਚ ਕੀਤੇ ਹਨ। ਸੀਪੀਆਈ (ਐਮ) ਨੂੰ 167.636 ਕਰੋੜ ਰੁਪਏ ਦਾ ਚੰਦਾ ਮਿਲਿਆ, ਜਿਸ ਵਿਚੋਂ ਇਸ ਨੇ 127.283 ਕਰੋੜ ਰੁਪਏ ਖ਼ਰਚ ਕੀਤੇ। ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 64.7798 ਕਰੋੜ ਰੁਪਏ ਮਿਲੇ ਹਨ ਅਤੇ ਪਾਰਟੀ ਨੇ 43.18 ਕਰੋੜ ਰੁਪਏ ਖ਼ਰਚ ਕੀਤੇ ਹਨ। ਐਨਪੀਪੀ ਨੇ 0.2244 ਕਰੋੜ ਰੁਪਏ ਪ੍ਰਾਪਤ ਕੀਤੇ ਅਤੇ 1.139 ਕਰੋੜ ਰੁਪਏ ਖ਼ਰਚ ਕੀਤੇ। ਭਾਜਪਾ ਨੂੰ ਚੋਣ ਬਾਂਡ ਤੋਂ ਸਭ ਤੋਂ ਵੱਧ 1685.63 ਕਰੋੜ ਰੁਪਏ ਮਿਲੇ ਹਨ, ਜਦਕਿ ਕਾਂਗਰਸ ਨੂੰ 828.36 ਕਰੋੜ ਰੁਪਏ ਅਤੇ ‘ਆਪ’ ਨੂੰ 10.15 ਕਰੋੜ ਰੁਪਏ ਮਿਲੇ ਹਨ। ਤਿੰਨਾਂ ਪਾਰਟੀਆਂ ਨੂੰ 2524.1361 ਕਰੋੜ ਰੁਪਏ ਯਾਨੀ ਉਨ੍ਹਾਂ ਦੇ ਕੁੱਲ ਚੰਦੇ ਦਾ 43.36 ਫ਼ੀ ਸਦੀ ਇਲੈਕਟੋਰਲ ਬਾਂਡ ਰਾਹੀਂ ਮਿਲੇ ਹਨ। ਹਾਲਾਂਕਿ ਸੁਪਰੀਮ ਕੋਰਟ ਨੇ ਪਿਛਲੇ ਸਾਲ ਮਈ ’ਚ ਇਸ ਦਾਨ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿਤਾ ਸੀ।