Corona Virus : ਕੋਰੋਨਾ ਤੋਂ ਡਰੀ ਆਲੀਆ ਭੱਟ ਹੋਈ ਆਈਸੋਲੇਸ਼ਨ ਵਾਰਡ 'ਚ ਦਾਖਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਵੀ ਕਰੋਨਾ ਵਾਇਰਸ ਦੇ 148 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਵਾਂ ਵਿਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ

Coronavirus

ਕਰੋਨਾ ਵਾਇਰਸ ਦੇ ਪੂਰੇ ਵਿਸ਼ਵ ਵਿਚ ਫੈਲਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (W.H.O) ਨੇ ਇਸ ਨੂੰ ਇਕ ਮਹਾਂਮਾਰੀ ਦਾ ਐਲਾਨ ਕਰ ਦਿੱਤਾ ਸੀ। ਦੱਸ ਦਈਏ ਕਿ ਇਸ ਵਾਇਰਸ ਦੇ ਹਾਲੇ ਤੱਕ ਕੋਈ ਇਲਾਜ ਨਹੀ ਮਿਲਿਆ ਜਿਸ ਕਾਰਨ ਇਹ ਦਿਨੋਂ-ਦਿਨ ਵੱਧ ਰਿਹਾ ਹੈ। ਇਸ ਵਾਇਰਸ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਕਿ ਵੱਧ ਤੋਂ ਵੱਧ ਲੋਕ ਇਸ ਤੋਂ ਅਹਤਿਆਤ ਵਰਤਣ । ਇਸ ਲਈ ਕਈ ਲੋਕ ਆਪਣੇ ਆਪ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਆਈਸੋਲੇਸ਼ਨ ਵਿਚ ਰੱਖ ਰਹੇ ਹਨ।

ਦੱਸ ਦੱਈਏ ਕਿ ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨੇ ਵੀ ਆਪਣੇ ਆਪ ਨੂੰ ਆਈਸੋਲੇਸ਼ਨ ਵਿਚ ਭਰਤੀ ਕਰਵਾਇਆ ਹੈ। ਆਲੀਆ ਭੱਟ ਦੀ ਭੈਣ ਨੇ ਆਲੀਆ ਦੀ ਇਕ ਤਸਵੀਰ ਸ਼ੇਅਰ ਕਰਦਿਆਂ ਉਸ ਬਾਰੇ ਇਹ ਜਾਣਕਾਰੀ ਦਿੱਤੀ ਹੈ। ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨੇ ਆਪਣੇ ਇੰਸਟਾਗ੍ਰਾਮ ਦੇ ਸਟੇਟਸ ਵਿਚ ਆਲੀਆ ਭੱਟ ਦੀ ਇਕ ਤਸਵੀਰ ਸ਼ੇਖਰ ਕੀਤੀ ਹੈ।

ਇਸ ਤਸਵੀਰ ਦੀ ਕੈਪਸ਼ਨ ਵਿਚ ਆਲੀਆ ਦੀ ਭੈਣ ਨੇ ਲਿਖਿਆ ਕਿ ਆਲੀਆ ਭੱਟ ਹਮੇਸ਼ਾਂ ਦੀ ਤਰ੍ਹਾਂ ਜੀਵਨ ਅਤੇ ਕੈਟਨ ਦੋਵਾਂ ਵਿਚ ਜਿੱਤ ਰਹੀ ਹੈ। ਦੱਸਣ ਯੋਗ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਲੋਕ ਆਪਣੇ ਆਪ ਨੂੰ ਹੋਰਾਂ ਤੋਂ ਦੂਰ ਰੱਖ ਰਹੇ ਹਨ । ਇਸ ਤੋਂ ਇਲਾਵਾ ਭਜਨ ਸਮਰਾਟ ਅਨੂਪ ਜੋਟਾ ਨੂੰ ਵੀ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ ਜੋ ਕਿ ਹਾਲਹੀ ਵਿਚ ਆਪਣੇ ਸ਼ੋ ਕਰਨ ਵਿਦੇਸ਼ ਗਏ ਹੋਏ ਸਨ।

ਪੂਰ ਦੁਨੀਆਂ ਵਿਚ ਇਸ ਵਾਇਰਸ ਦੇ ਕਾਰਨ ਡੇਢ ਲੱਖ ਤੋਂ ਵੀ ਜਿਆਦਾ ਕੇਸ ਸਾਹਮਣੇ ਆ ਚੁੱਕੇ ਹਨ ਜਿੰਨ੍ਹਾਂ ਵਿਚੋਂ 7976 ਲੋਕਾਂ ਦੀ ਮੌਤ ਹੋ ਚੁੱਕੀ ਹੈ । ਭਾਰਤ ਵਿਚ ਵੀ ਕਰੋਨਾ ਵਾਇਰਸ ਦੇ 148 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਵਾਂ ਵਿਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।