ਸਰਕਾਰ ਅਗਲੇ ਇਕ ਸਾਲ 'ਚ ਸਾਰੇ ਟੌਲ ਪਲਾਜ਼ਾ ਖ਼ਤਮ ਕਰਨ ਦੀ ਯੋਜਨਾ 'ਤੇ ਕਰ ਰਹੀ ਕੰਮ: ਨਿਤਿਨ ਗਡਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਡਕਰੀ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਗੁਰਜੀਤ ਔਜਲਾ, ਦੀਪਕ ਬੈਜ ਅਤੇ ਕੁੰਵਰ ਦਾਨਿਸ਼ ਅਲੀ ਦੇ ਪ੍ਰਸ਼ਨਾਂ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। 

Nitin Gadkari

ਨਵੀਂ ਦਿੱਲੀ: ਲੋਕ ਸਭਾ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟੌਲ ਪਲਾਜ਼ਿਆਂ ਨੂੰ ਲੈ ਕੇ ਅੱਜ ਵੱਡਾ ਐਲਾਨ ਕੀਤਾ ਹੈ। ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਅਗਲੇ ਇਕ ਸਾਲ 'ਚ ਸਾਰੇ ਟੌਲ ਪਲਾਜ਼ਾ ਖ਼ਤਮ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ 'ਚ ਤਕਨਾਲੋਜੀ ਦੀ ਮਦਦ ਨਾਲ ਲੋਕਾਂ ਨੂੰ ਉਨਾਂ ਹੀ ਟੌਲ ਚੁਕਾਉਣਾ ਹੋਵੇਗਾ, ਜਿਨ੍ਹਾਂ ਉਹ ਸੜਕ 'ਤੇ ਚੱਲਣਗੇ। ਗਡਕਰੀ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਗੁਰਜੀਤ ਔਜਲਾ, ਦੀਪਕ ਬੈਜ ਅਤੇ ਕੁੰਵਰ ਦਾਨਿਸ਼ ਅਲੀ ਦੇ ਪ੍ਰਸ਼ਨਾਂ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। 

ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਅੰਦਰ ਬਣੇ ਟੌਲ ਪਹਿਲੇ ਸਾਲ ਹਟਾ ਦਿੱਤੇ ਜਾਣਗੇ। ਅਜਿਹੇ ਟੌਲਾਂ ਵਿੱਚ ਚੋਰੀਆਂ ਬਹੁਤ ਹੁੰਦੀਆਂ ਸਨ। ਹੁਣ ਗੱਡੀਆਂ ਵਿੱਚ ਜੀਪੀਐੱਸ ਪ੍ਰਣਾਲੀ ਲੱਗਾ ਦਿੱਤੀ ਜਾਵੇਗੀ ਜਿਸ ਦੀ ਮਦਦ ਨਾਲ ਟੌਲ ਟੈਕਸ ਦਾ ਭੁਗਤਾਨ ਸੌਖਾ ਹੋ ਜਵੇਗਾ। ਇਸ ਤੋਂ ਬਾਅਦ ਸ਼ਹਿਰ ਦੇ ਅੰਦਰ ਅਜਿਹੇ ਟੌਲਾਂ ਦੀ ਲੋੜ ਹੀ ਨਹੀਂ ਰਹੇਗੀ।