ਮੀਟਿੰਗ ਕਰਕੇ ਮੋਦੀ ਨੂੰ ਅਸੀਂ ਜੱਫ਼ੀ ਨੀ ਪਾਉਣੀ, ਜਲਦ ਕਾਨੂੰਨ ਰੱਦ ਕਰੇ ਮੋਦੀ: ਰੁਲਦੂ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੇਤੀ ਕਾਨੂੰਨਾਂ ਦੇ ਖਿਲਾਫ਼ ਅੱਜ ਰਾਜਸਥਾਨ ਦੇ ਗੰਗਾਨਗਰ ਵਿਚ ਕਿਸਾਨਾਂ ਵੱਲੋਂ...

Ruldu Singh Mansa

ਗੰਗਾਨਗਰ (ਸੁਰਖ਼ਾਬ ਚੰਨ): ਖੇਤੀ ਕਾਨੂੰਨਾਂ ਦੇ ਖਿਲਾਫ਼ ਅੱਜ ਰਾਜਸਥਾਨ ਦੇ ਗੰਗਾਨਗਰ ਵਿਚ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ, ਜਿੱਥੇ ਮਹਾਪੰਚਾਇਤ ਨੂੰ ਭਰਵਾ ਹੁੰਗਾਰਾ ਮਿਲਿਆ। ਇਸ ਦੌਰਾਨ ਸਪੋਕਸਮੈਨ ਦੇ ਪੱਤਰਕਾਰ ਸੁਰਖ਼ਾਬ ਚੰਨ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨਾਲ ਵਿਸੇਸ਼ ਤੌਰ ‘ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਮਹਾਪੰਚਾਇਤ ਵਿਚ ਕਿਸਾਨਾਂ ਦੇ ਇਕੱਠ ਦੀ ਕਿਸਾਨ ਮੋਰਚੇ ਨੂੰ ਬਹੁਤ ਵੱਡੀ ਹਮਾਇਤ ਹੈ ਕਿਉਂਕਿ ਅਸੀਂ ਵੱਖ-ਵੱਖ ਥਾਵਾਂ ਉਤੇ ਜਾਂਦੇ ਹਾਂ ਤਾਂ ਲੱਖਾਂ ਦੀ ਗਿਣਤੀ ਵਿਚ ਲੋਕਾਂ ਦਾ ਸਮਰਥਨ ਮਿਲਦਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹੈ ਕਿ ਰਾਜਸਥਾਨ ਕਿਸਾਨ ਆਗੂਆਂ ਦੇ ਨਾਲ ਨਹੀਂ ਹੈ, ਪਰ ਇਸ ਮਹਾਪੰਚਾਇਤ ਤੋਂ ਪਤਾ ਲਗਦਾ ਹੈ ਕਿ ਪੂਰੇ ਰਾਜਸਥਾਨ ਦੇ ਕਿਸਾਨ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਇਸ ਮਹਾਪੰਚਾਇਤ ਵਿਚ ਪੂਰੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਪਹੁੰਚੇ ਹੋਏ ਹਨ ਜਿਵੇ, ਰਾਕੇਸ਼ ਟਿਕੈਤ, ਜੋਗਿੰਦਰ ਯਾਦਵ, ਚੰਢੂਨੀ, ਡੱਲੇਵਾਲ, ਅਤੇ ਮੈਂ ਵਿਸੇਸ਼ ਤੌਰ ਤੇ ਪਹੁੰਚੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਕੰਮ ਤਾ ਸਮਾਂ ਪਰ ਸਾਰੇ ਕਿਸਾਨ ਆਪਣੇ-ਆਪਣੇ ਕੰਮਾਂ ਨੂੰ ਛੱਡ ਕੇ ਇੱਥੇ ਪਹੁੰਚੇ ਹੋਏ ਹਨ।

ਉਨ੍ਹਾਂ ਕਿਹਾ ਕਿ ਮੈਂ ਅੱਜ ਰਾਜਸਥਾਨ ਨੂੰ ਪ੍ਰੇਰਿਤ ਕਰਕੇ ਜਾਵਾਂਗਾ ਕਿ ਜਿੰਨੇ ਵੀ ਟੂਲ ਟੈਕਸ ਅਜੇ ਨਹੀਂ ਰੋਕੇ ਗਏ ਤਾਂ ਉਨ੍ਹਾਂ ਸਾਰਿਆਂ ਨੂੰ ਰੋਕਿਆ ਜਾਵੇਗਾ ਤੇ ਕਿਤੇ ਵੀ ਪਰਚੀ ਨਹੀਂ ਕੱਟੀ ਜਾਵੇਗੀ। ਰੁਲਦੂ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰੈਸ ਕਾਂਨਫਰੰਸ ਸੱਦੇ ਸਾਨੂੰ ਮੋਦੀ ਜੀ ਨੂੰ ਮਿਲਣ ਦਾ ਕੋਈ ਚਾਅ ਨਹੀਂ ਹੈ, ਬਸ ਉਹ ਖੇਤੀ ਦੇ ਤਿੰਨ ਕਾਲੇ ਕਾਨੂੰਨ ਬਿਜਲੀ ਐਕਟ, ਪਰਾਲੀ ਐਕਟ, ਰੱਦ ਕਰੇ ਅਤੇ ਪੂਰੇ ਦੇਸ਼ ਦੇ ਕਿਸਾਨਾਂ ਲਈ ਫਸਲ ਉਤੇ ਸਰਕਾਰੀ ਰੇਟ ਦੀ ਗਰੰਟੀ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਪੀਐਮ ਮੋਦੀ ਜੇਕਰ ਵੱਡਾ ਇਜਲਾਸ ਨਹੀਂ ਸੱਦ ਸਕਦੇ ਤਾਂ ਆਪਣੇ ਮੰਤਰੀ ਮੰਡਲ ਨੂੰ ਸੱਦ ਕੇ ਇਹ ਕਾਲੇ ਕਾਨੂੰਨ ਰੱਦ ਕਰ ਦੇਣ, ਸਾਨੂੰ ਸੱਦਣ ਦੀ ਵੀ ਲੋੜ ਨਹੀਂ ਹੈ। ਰੁਲਦੂ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਾਲੇ ਕਾਨੂੰਨ ਵਿਚ ਸੋਧਾਂ ਕਰਾਉਣ ਨੂੰ ਕਹਿ ਰਹੇ ਹਨ ਪਰ ਸੋਧਾਂ ਅਸੀਂ ਨਹੀਂ ਕਰਾਉਣੀਆਂ ਫਿਰ ਚਾਹੇ ਜਿੰਨਾ ਮਰਜੀ ਲੰਬਾ ਅੰਦੋਲਨ ਚੱਲੀ ਜਾਵੇ ਪਿੱਛੇ ਅਸੀਂ ਵੀ ਨਹੀਂ ਹਟਦੇ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲ ਕਰਨ ਕਿਹਾ ਜਾ ਰਿਹੈ ਕਿ 9 ਮੈਂਬਰੀ ਕਮੇਟੀ ਬਣਾਈ ਗਈ ਪਰ ਨਹੀਂ ਅਸੀਂ ਕੋਈ ਕਮੇਟੀ ਨਹੀਂ ਬਣਾਈ ਅਸੀਂ ਮੋਰਚੇ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਤੇ ਆਪਣੀ ਮੰਗ ਤੋਂ ਪਿੱਛੇ ਨਹੀਂ ਹਟਦੇ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਲੈ ਕੇ ਇਹ ਕਹਿ ਰਹੀ ਹੈ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਪਰ ਮੋਦੀ ਜੀ ਪੂੰਜੀਪਤੀਆਂ ਦੇ ਪੱਖ ਪੂਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕਾਲੇ ਕਾਨੂੰਨ ਰੱਦ ਨਹੀਂ ਹੁੰਦਾ ਤਾਂ ਪੂਰੇ ਭਾਰਤ ਤੋਂ ਬਾਹਰ ਵੀ ਯੂਐਨ ਅਤੇ ਪੂਰੇ ਦੁਨੀਆਂ ਵਿਚ ਜੰਗ ਚੱਲੇਗੀ। ਰੁਲਦੂ ਸਿੰਘ ਨੇ ਕਿਹਾ ਕਿ ਅਸੀਂ ਮਹਾਪੰਚਾਇਤਾਂ ਵਿਚ ਜਾ ਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਓ ਹੋਰ ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਤੁਸੀਂ ਵੋਟ ਪਾ ਸਕਦੇ ਹੋ। ਉਨ੍ਹਾਂ ਕਿਹਾ ਕਿ ਇਹ ਅਪੀਲ ਕਰਕੇ ਅਸੀਂ ਭਾਜਪਾ ਸਰਕਾਰ ਉਤੇ ਸਿਆਸੀ ਹਮਲਾ ਕੀਤਾ ਹੈ।