ਬੰਗਾਲ ਦੇ ਵਿਅਕਤੀ ਕੇਰਲ ’ਚ ਜਿੱਤੀ 75 ਲੱਖ ਰੁਪਏ ਦੀ ਲਾਟਰੀ : ਪੁਲਿਸ ਕੋਲ ਜਾ ਕੇ ਵਿਅਕਤੀ ਨੇ ਮੰਗੀ ਸੁਰੱਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹ ਆਪਣੇ ਘਰ ਦਾ ਨਵੀਨੀਕਰਨ ਕਰਨਾ ਚਾਹੁੰਦਾ ਹੈ।

photo

 

ਬੰਗਾਲ : ਬੰਗਾਲ ਦੇ ਇੱਕ ਮਜ਼ਦੂਰ ਦੀ ਕਿਸਮਤ ਬਦਲਣ ਦੇ ਡਰੋਂ ਉਹ ਸਿੱਧਾ ਪੁਲਿਸ ਕੋਲ ਗਿਆ। ਮਜ਼ਦੂਰ ਨੇ ਕੇਰਲ ਵਿੱਚ 75 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ। ਜਿਵੇਂ ਹੀ ਉਸ ਨੂੰ ਲਾਟਰੀ ਲੱਗਣ ਦਾ ਪਤਾ ਲੱਗਿਆ ਉਹ ਬਹੁਤ ਡਰ ਗਿਆ ਸੀ। ਡਰ ਦੇ ਮਾਰੇ ਉਹ ਸਿੱਧਾ ਥਾਣੇ ਗਿਆ ਅਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ। ਮਜ਼ਦੂਰ ਦਾ ਕਹਿਣਾ ਹੈ ਕਿ ਉਸ ਨੂੰ ਡਰ ਹੈ ਕਿ ਕੋਈ ਉਸ ਦੀ ਲਾਟਰੀ ਚੋਰੀ ਕਰ ਲਵੇਗਾ, ਇਸ ਲਈ ਉਹ ਪੁਲਿਸ ਕੋਲ ਮਦਦ ਲੈਣ ਗਿਆ।

ਪੱਛਮੀ ਬੰਗਾਲ ਦੇ ਰਹਿਣ ਵਾਲੇ ਐੱਸਕੇ ਬਦੇਸ਼ ਨਾਂ ਦੇ ਵਿਅਕਤੀ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਕੇਰਲ ਸਰਕਾਰ ਦੀ 75 ਲੱਖ ਰੁਪਏ ਦੀ ਸਟਰੀ ਸ਼ਕਤੀ ਲਾਟਰੀ ਜਿੱਤੀ ਹੈ। ਇਸ ਤੋਂ ਬਾਅਦ, ਬਦੇਸ਼ ਆਪਣੀ ਇਨਾਮੀ ਰਾਸ਼ੀ ਦੀ ਸੁਰੱਖਿਆ ਮੰਗਣ ਲਈ ਮੰਗਲਵਾਰ ਦੇਰ ਰਾਤ ਤੁਰੰਤ ਪੁਲਿਸ ਸਟੇਸ਼ਨ ਪਹੁੰਚ ਗਿਆ।

ਰਿਪੋਰਟ ਦੇ ਅਨੁਸਾਰ, ਐਸਕੇ ਬਦੇਸ਼ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਕਿਉਂਕਿ ਉਸ ਨੂੰ ਲਾਟਰੀ ਜਿੱਤਣ ਤੋਂ ਬਾਅਦ ਦੀਆਂ ਪ੍ਰਕਿਰਿਆ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇੰਨਾ ਹੀ ਨਹੀਂ ਉਸ ਨੂੰ ਇਹ ਡਰ ਵੀ ਸੀ ਕਿ ਕੋਈ ਉਸ ਤੋਂ ਉਸ ਦੀ ਲਾਟਰੀ ਟਿਕਟ ਨਾ ਖੋਹ ਲਵੇ। 

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਸ ਨੂੰ ਸਾਰੀਆਂ ਪ੍ਰਕਿਰਿਆ ਸਮਝਾਈ ਅਤੇ ਸੁਰੱਖਿਆ ਦੇਣ ਦਾ ਵਾਅਦਾ ਵੀ ਕੀਤਾ। ਦਿਲਚਸਪ ਗੱਲ ਇਹ ਹੈ ਕਿ ਐੱਸਕੇ ਬਦੇਸ਼ ਨੇ ਇਸ ਤੋਂ ਪਹਿਲਾਂ ਵੀ ਕਈ ਲਾਟਰੀਆਂ ਵਿੱਚ ਆਪਣੀ ਕਿਸਮਤ ਅਜ਼ਮਾਈ ਸੀ, ਪਰ ਉਹ ਕਦੇ ਜਿੱਤ ਨਹੀਂ ਸਕੇ। ਜਦੋਂ ਉਹ ਕੇਰਲ ਲਾਟਰੀ ਦੇ ਨਤੀਜੇ ਦੇਖਣ ਲਈ ਬੈਠੇ, ਤਾਂ ਉਸ ਨੂੰ ਜਿੱਤਣ ਦੀ ਘੱਟ ਤੋਂ ਘੱਟ ਉਮੀਦ ਸੀ।

ਐੱਸਕੇ ਬਦੇਸ਼ ਸੜਕ ਨਿਰਮਾਣ ਦੇ ਕੰਮ ਵਿੱਚ ਰੁੱਝਿਆ ਹੋਇਆ ਸੀ ਜਦੋਂ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਸੀ। ਉਸ ਨੂੰ ਕੇਰਲ ਆਏ ਨੂੰ ਬਹੁਤਾ ਸਮਾਂ ਨਹੀਂ ਹੋਇਆ ਹੈ। ਇਸ ਕਾਰਨ ਉਹ ਮਲਿਆਲਮ ਵੀ ਚੰਗੀ ਤਰ੍ਹਾਂ ਨਹੀਂ ਬੋਲ ਸਕਦਾ।  ਲਾਟਰੀ ਜਿੱਤਣ ਦੀ ਖਬਰ ਮਿਲਣ ਤੋਂ ਬਾਅਦ ਉਸ ਨੇ ਆਪਣੇ ਦੋਸਤ ਕੁਮਾਰ ਨੂੰ ਮਦਦ ਲਈ ਬੁਲਾਇਆ। ਹੁਣ ਐੱਸਕੇ ਬਦੇਸ਼ ਨੇ ਪੈਸੇ ਮਿਲਣ ਤੋਂ ਬਾਅਦ ਆਪਣੇ ਘਰ ਬੰਗਾਲ ਪਰਤਣ ਦਾ ਫੈਸਲਾ ਕੀਤਾ ਹੈ। ਉਹ ਆਪਣੇ ਘਰ ਦਾ ਨਵੀਨੀਕਰਨ ਕਰਨਾ ਚਾਹੁੰਦਾ ਹੈ। ਹੁਣ ਬਦੇਸ਼ ਲਾਟਰੀ ਦੇ ਪੈਸੇ ਨਾਲ ਖੇਤੀ ਕਰਨ ਦੀ ਗੱਲ ਕਰ ਰਹੇ ਹਨ।