ਦੁਨੀਆ ਦੇ ਸਭ ਤੋਂ ਛੋਟੇ ਕੱਦ ਵਾਲੇ ਬਾਡੀ ਬਿਲਡਰ ਦਾ ਹੋਇਆ ਵਿਆਹ 

ਏਜੰਸੀ

ਖ਼ਬਰਾਂ, ਰਾਸ਼ਟਰੀ

3 ਫੁੱਟ 4 ਇੰਚ ਦਾ ਪ੍ਰਤੀਕ ਵਿੱਠਲ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਕਰਵਾ ਚੁੱਕਿਆ ਹੈ ਨਾਮ 

Pratik Mohite, World's Shortest Bodybuilder, marries lady love in Maharashtra

ਮਹਾਰਾਸ਼ਟਰ ਦੇ ਪ੍ਰਤੀਕ ਵਿੱਠਲ ਮੋਹਿਤੇ ਨੇ ਪਤਨੀ ਜਯਾ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ 
ਮਹਾਰਾਸ਼ਟਰ : ਮਹਾਰਾਸ਼ਟਰ ਦੇ 3 ਫੁੱਟ 4 ਇੰਚ ਦੇ ਦੁਨੀਆ ਦੇ ਸਭ ਤੋਂ ਛੋਟੇ ਬਾਡੀ ਬਿਲਡਰ ਪ੍ਰਤੀਕ ਵਿੱਠਲ ਮੋਹਿਤੇ ਨੇ ਹਾਲ ਹੀ 'ਚ 4 ਫੁੱਟ 2 ਇੰਚ ਲੰਬੀ ਲੜਕੀ ਨਾਲ ਵਿਆਹ ਕੀਤਾ ਹੈ। ਲੜਕੀ ਦਾ ਨਾਮ ਜਯਾ ਹੈ। ਪ੍ਰਤੀਕ ਨੇ 2021 ਵਿੱਚ ਦੁਨੀਆ ਦੇ ਸਭ ਤੋਂ ਛੋਟੇ ਮੁਕਾਬਲੇਬਾਜ਼ ਬਾਡੀ ਬਿਲਡਰ ਦਾ ਗਿਨੀਜ਼ ਵਰਲਡ ਰਿਕਾਰਡਸ ਦਾ ਖਿਤਾਬ ਜਿੱਤਿਆ। ਇੰਸਟਾਗ੍ਰਾਮ 'ਤੇ ਵੀ ਉਨ੍ਹਾਂ ਦੇ 2 ਲੱਖ ਫਾਲੋਅਰਜ਼ ਹਨ।

ਪ੍ਰਤੀਕ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਵਿਆਹ ਦੀਆਂ ਰਸਮਾਂ ਨਿਭਾਉਂਦੇ ਅਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਤੀਕ ਦੀ ਉਮਰ 28 ਸਾਲ ਅਤੇ ਜਯਾ 22 ਸਾਲ ਦੀ ਹੈ। ਪ੍ਰਤੀਕ ਚਾਰ ਸਾਲ ਪਹਿਲਾਂ ਜਯਾ ਨੂੰ ਮਿਲਿਆ ਸੀ। ਦੋਹਾਂ 'ਚ ਪਿਆਰ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੰਗਣੀ ਹੋ ਗਈ। ਉਨ੍ਹਾਂ ਦਾ ਵਿਆਹ 13 ਮਾਰਚ ਨੂੰ ਹੋਇਆ ਸੀ।

ਇਹ ਵੀ ਪੜ੍ਹੋ:   ਵਿਜੀਲੈਂਸ ਬਿਊਰੋ ਵੱਲੋਂ ਪੰਚਾਇਤ ਸਕੱਤਰ ਤੇ ਸਰਪੰਚ ਦਾ ਪਤੀ 5,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ

ਪ੍ਰਤੀਕ ਨੇ 2012 ਵਿੱਚ ਬਾਡੀ ਬਿਲਡਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਪਹਿਲਾਂ ਉਸ ਦੇ ਕੱਦ ਕਾਰਨ ਉਸ ਨੂੰ ਕਸਰਤ ਕਰਨ ਅਤੇ ਜਿੰਮ ਦਾ ਸਾਮਾਨ ਫੜਨ ਵਿਚ ਮੁਸ਼ਕਲ ਆਉਂਦੀ ਸੀ। ਪਰ, ਉਸ ਨੇ ਇਹਨਾਂ ਮੁਸੀਬਤਾਂ ਅੱਗੇ ਹਾਰ ਨਹੀਂ ਮੰਨੀ ਅਤੇ ਸਖਤ ਮਿਹਨਤ ਕਰਦੇ ਰਹੇ। ਉਸ ਨੇ ਪਹਿਲੀ ਵਾਰ 2016 ਵਿੱਚ ਇੱਕ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਸੀ।

ਉਸ ਦੇ ਜਨੂੰਨ ਅਤੇ ਬਾਡੀ-ਬਿਲਡਿੰਗ ਮੁਕਾਬਲਿਆਂ ਵਿਚ ਉਸ ਨੂੰ ਮਿਲੀਆਂ ਚੰਗੀਆਂ ਟਿੱਪਣੀਆਂ ਨੂੰ ਦੇਖਦਿਆਂ, ਉਸ ਦੇ ਦੋਸਤਾਂ ਨੇ ਉਸ ਨੂੰ ਗਿਨੀਜ਼ ਵਰਲਡ ਰਿਕਾਰਡ ਦੇ ਖਿਤਾਬ ਲਈ ਅਪਲਾਈ ਕਰਨ ਦਾ ਸੁਝਾਅ ਦਿੱਤਾ। ਸਾਰਿਆਂ ਦੀ ਗੱਲ ਸੁਣਨ ਤੋਂ ਬਾਅਦ ਉਸ ਨੇ ਇਸ ਖਿਤਾਬ ਲਈ ਆਪਣਾ ਨਾਂ ਦੱਸਿਆ। ਉਸ ਨੇ ਇਹ ਖਿਤਾਬ 2021 ਵਿੱਚ ਜਿੱਤਿਆ ਸੀ।

ਪ੍ਰਤੀਕ ਦਾ ਕਹਿਣਾ ਹੈ ਕਿ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਹਾਸਲ ਕਰਨਾ ਮੇਰਾ ਸੁਪਨਾ ਸੀ। ਇਹ ਪ੍ਰਾਪਤੀ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਬਹੁਤ ਖੁਸ਼ ਹਾਂ ਅਤੇ ਹੁਣ ਤੱਕ ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪ੍ਰਤੀਕ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਸ ਦੇ ਪਰਿਵਾਰ ਨੇ ਉਸ ਦੇ ਵਿਆਹ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਨੇ ਜਯਾ ਨੂੰ ਪ੍ਰਤੀਕ ਦੇ ਕੱਦ ਨਾਲ ਮੇਲ ਖਾਂਦਾ ਪਾਇਆ। ਫਿਰ ਪ੍ਰਤੀਕ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਕੋਲ ਕੋਈ ਨੌਕਰੀ ਨਹੀਂ ਸੀ। ਉਸ ਨੂੰ ਲੱਗਾ ਕਿ ਜੇਕਰ ਨੌਕਰੀ ਨਹੀਂ ਹੋਵੇਗੀ ਤਾਂ ਉਹ ਵਿਆਹ ਤੋਂ ਬਾਅਦ ਆਪਣੀ ਪਤਨੀ ਦੀ ਦੇਖਭਾਲ ਨਹੀਂ ਕਰ ਸਕੇਗਾ, ਚੰਗੀ ਜ਼ਿੰਦਗੀ ਨਹੀਂ ਜੀ ਸਕੇਗਾ।

ਹਾਲਾਂਕਿ ਜਯਾ ਉਸ ਨੂੰ ਪਹਿਲੀ ਨਜ਼ਰ 'ਚ ਹੀ ਪਸੰਦ ਕਰਦੀ ਸੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਕਿ ਜਯਾ ਵੀ ਮੈਨੂੰ ਪਸੰਦ ਕਰਦੀ ਹੈ। ਉਹ ਮੇਰੇ ਤੋਂ ਕਾਫੀ ਪ੍ਰਭਾਵਿਤ ਸੀ। ਹੁਣ ਜਦੋਂ ਮੈਂ ਇਹ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਸੀ ਤਾਂ ਮੇਰਾ ਵਿਆਹ ਹੋ ਗਿਆ। ਜਯਾ ਸਿਰਫ ਮੇਰੇ ਕੱਦ ਦੀ ਹੀ ਨਹੀਂ ਹੈ, ਸਗੋਂ ਅਸੀਂ ਇਕੋ ਜਿਹੇ ਵਿਚਾਰ ਵੀ ਰੱਖਦੇ ਹਾਂ ਅਤੇ ਇਕੱਠੇ ਬਹੁਤ ਖੁਸ਼ ਹਾਂ।