ਹੁਣ 24 ਤੋਂ 48 ਘੰਟਿਆਂ ’ਚ ਗਾਰੰਟੀ ਨਾਲ ਹੋਵੇਗੀ ਪਾਰਸਲ ਦੀ ਡਲਿਵਰੀ, ਦੇਰ ਹੋਣ ’ਤੇ ਪੂਰਾ ਪੈਸਾ ਮਿਲੇਗਾ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਡਾਕ ਵਿਭਾਗ ਨੇ 3 ਨਵੀਆਂ ਪ੍ਰੀਮੀਅਮ ਸੇਵਾਵਾਂ ਕੀਤੀਆਂ ਲਾਂਚ

Now parcel delivery will be guaranteed within 24 to 48 hours, full money will be refunded in case of delay

ਨਵੀਂ ਦਿੱਲੀ : ਹੁਣ ਤੁਸੀਂ ਇੰਡੀਆ ਪੋਸਟ ਰਾਹੀਂ ਆਪਣੇ ਜ਼ਰੂਰੀ ਦਸਤਾਵੇਜ਼ ਜਾਂ ਪਾਰਸਲ 24 ਤੋਂ 48 ਘੰਟਿਆਂ ਦੇ ਅੰਦਰ ਭੇਜ ਸਕੋਗੇ । ਭਾਰਤੀ ਡਾਕ ਵਿਭਾਗ ਨੇ 17 ਮਾਰਚ ਨੂੰ 3 ਨਵੀਆਂ ਪ੍ਰੀਮੀਅਮ ਸੇਵਾਵਾਂ ਲਾਂਚ ਕੀਤੀਆਂ ਹਨ। ਇਸ ਸਰਵਿਸ ’ਚ ਡਾਕ ਵਿਭਾਗ ਵੱਲੋਂ ਤੁਹਾਨੂੰ ਲਿਖਤੀ ਗਾਰੰਟੀ ਮਿਲੇਗੀ । ਖਾਸ ਗੱਲ ਇਹ ਹੈ ਕਿ ਜੇਕਰ ਤੈਅ ਸਮੇਂ ’ਚ ਡਲਿਵਰੀ ਨਾ ਹੋਈ ਤਾਂ ‘ਮਨੀ-ਬੈਕ ਗਾਰੰਟੀ’ ਹੇਠ ਤੁਹਾਨੂੰ ਪੂਰੇ ਪੈਸੇ ਵਾਪਸ ਮਿਲਣਗੇ । ਨਵੀਂਆਂ ਸੇਵਾਵਾਂ ਦੀ ਆਰੰਭਤਾ ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧਿਆ ਅਤੇ ਸੰਚਾਰ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ ਨੇ ਨਵੀਂ ਦਿੱਲੀ ’ਚ ਕੀਤੀ। 

ਇਹ ਪਹਿਲ ਇੰਡੀਆ ਪੋਸਟ ਨੂੰ ਐਕਸਪ੍ਰੈੱਸ ਡਲਿਵਰੀ ਸੈਗਮੈਂਟ ’ਚ ਮਜ਼ਬੂਤ ਬਣਾਉਣ ਦੀ ਦਿਸ਼ਾ ’ਚ ਅਹਿਮ ਮੰਨੀ ਜਾ ਰਹੀ ਹੈ। ਡਾਕ ਵਿਭਾਗ ਨੇ ਇਨ੍ਹਾਂ ਸੇਵਾਵਾਂ ਨੂੰ ਫਿਲਹਾਲ ਦੇਸ਼ ਦੇ 6 ਮੁੱਖ ਮੈਟਰੋ ਸ਼ਹਿਰਾਂ ’ਚ ਸ਼ੁਰੂ ਕੀਤਾ ਹੈ। ਇਨ੍ਹਾਂ ’ਚ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ’ਚ ਡਲਿਵਰੀ ਦੀ ਟਾਈਮਲਾਈਨ ਨੂੰ ਪੂਰਾ ਕਰਨ ਲਈ ਵਿਭਾਗ ਨੇ ਵੱਖਰੇ ਤੌਰ ’ਤੇ ਪ੍ਰੋਸੈਸਿੰਗ ਯੂਨਿਟਸ ਬਣਾਏ ਹਨ ਅਤੇ ਪਾਰਸਲ ਭੇਜਣ ਲਈ ਹਵਾਈ ਜਹਾਜ਼ ਦੀ ਵਰਤੋਂ ਹੋਵੇਗੀ।