ਪਾਕਿਸਤਾਨੀ ਫ਼ੌਜ ਵਲੋਂ ਪੁੰਛ ਦੇ ਰਿਹਾਇਸ਼ੀ ਇਲਾਕਿਆਂ ਤੇ ਅਗਲੀਆਂ ਚੌਕੀਆਂ ’ਤੇ ਗੋਲਾਬਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਫ਼ੌਜ ਨੇ ਸ਼ੁਕਰਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ’ਤੇ ਰਿਹਾਇਸ਼ੀ ਇਲਾਕਿਆਂ ਅਤੇ ਅਗਲੀਆਂ ਚੌਕੀਆਂ ’ਤੇ ਗੋਲਾਬਾਰੀ ਕੀਤੀ

File Photo

ਜੰਮੂ, 17 ਅਪ੍ਰੈਲ : ਪਾਕਿਸਤਾਨੀ ਫ਼ੌਜ ਨੇ ਸ਼ੁਕਰਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ’ਤੇ ਰਿਹਾਇਸ਼ੀ ਇਲਾਕਿਆਂ ਅਤੇ ਅਗਲੀਆਂ ਚੌਕੀਆਂ ’ਤੇ ਗੋਲਾਬਾਰੀ ਕੀਤੀ ਜਿਸ ਦਾ ਭਾਰਤੀ ਫ਼ੌਜ ਨੇ ਕਰਾਰਾ ਜਵਾਬ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਜੰਮੂ ਕਸ਼ਮੀਰ ਵਿਚ ਐਲਓਸੀ ’ਤੇ ਪਾਕਿਸਤਾਨ ਫ਼ੌਜੀਆਂ ਨੇ ਲਗਾਤਾਰ 13ਵੇਂ ਗੋਲਾਬਾਰੀ ਅਤੇ ਗੋਲੀਬਾਰੀ ਕੀਤੀ।

ਅਧਿਕਾਰੀਆਂ ਨੇ ਦਸਿਆ ਕਿ ਪਾਕਿਸਤਾਨ ਨੇ ਪੁੰਛ ਅਤੇ ਰਾਜੌਰੀ ਜ਼ਿਲਿ੍ਹਆਂ ਦੇ ਤਿੰਨ ਸੈਕਟਰਾਂ ਵਿਚ ਵੀਰਵਾਰ ਨੂੰ ਐਲਓਸੀ ’ਤੇ ਰਿਹਾਇਸ਼ੀ ਇਲਾਕਿਆਂ ਅਤੇ ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਸੀ। ਰਖਿਆ ਬੁਲਾਰੇ ਲੈਫ਼ਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਕਿਹਾ ਕਿ ਸਵੇਰੇ 11 ਵਜੇ ਪਾਕਿਸਤਾਨੀ ਫ਼ੌਜ ਨੇ ਪੁੰਛ ਜ਼ਿਲ੍ਹੇ ਦੇ ਕਸਬਾ ਅਤੇ ਕੇਰਨੀ ਸੈਕਟਰਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬੰਦੀ ਦੀ ਉਲੰਘਣਾ ਕੀਤੀ। 
(ਏਜੰਸੀ)