ਕੇਜਰੀਵਾਲ ਸਰਕਾਰ ਨੇ ਕੁੰਭ ਦੇ ਮੇਲੇ ਵਿਚ ਗਏ ਦਿੱਲੀ ਵਾਸੀਆਂ ਲਈ ਜਾਰੀ ਕੀਤੀਆਂ ਹਦਾਇਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਰਾਜਾਂ ਵਿੱਚ ਲਾਕਡਾਊਨ ਅਤੇ ਨਾਈਟ ਕਰਫਿਊ ਵਰਗੀਆਂ ਸਖਤ ਪਾਬੰਦੀਆਂ ਲਗਾਈਆਂ ਗਈਆਂ

Arvind Kejriwal

ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਕਈ ਰਾਜਾਂ ਵਿੱਚ ਲਾਕਡਾਊਨ ਅਤੇ ਨਾਈਟ ਕਰਫਿਊ ਵਰਗੀਆਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ।

 

 

ਦਿੱਲੀ ਵਿੱਚ ਵੀ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ। ਵੀਕੈਂਡ ਲਾਕਡਾਊਨ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਦਿੱਲੀ ਵਿੱਚ ਹੈ। ਇਸ ਦੌਰਾਨ ਕੇਜਰੀਵਾਲ ਸਰਕਾਰ ਨੇ ਹਰਿਦੁਆਰ ਕੁੰਭ ਤੋਂ ਵਾਪਸ ਦਿੱਲੀ ਆਉਣ ਵਾਲਿਆਂ ਲਈ ਵੱਡਾ ਫੈਸਲਾ ਲਿਆ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਅਨੁਸਾਰ, ‘ਹਰਿਦੁਆਰ ਕੁੰਭ ਤੋਂ ਵਾਪਸ ਰਾਸ਼ਟਰੀ ਰਾਜਧਾਨੀ ਪਰਤ ਰਹੇ ਲੋਕਾਂ ਨੂੰ 14 ਦਿਨਾਂ ਲਈ ਹੋਮ ਕੁਆਰੰਟਾਈਨ ਹੋਣਾ ਪਵੇਗਾ।

  ਦਿੱਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਵੀ ਵਿਅਕਤੀ 4 ਅਪ੍ਰੈਲ ਤੋਂ ਹੁਣ ਤੱਕ ਹਰਿਦੁਆਰ ਕੁੰਭ ਗਏ ਹਨ ਉਹਨਾਂ ਦੀ ਸਾਰੀ ਜਾਣਕਾਰੀ ਜਿਵੇਂ ਕਿ ਨਾਮ, ਦਿੱਲੀ ਦਾ ਪਤਾ, ਫੋਨ ਨੰਬਰ, ਆਈਡੀ ਪ੍ਰੂਫ, ਦਿੱਲੀ ਤੋਂ ਰਵਾਨਗੀ ਦੀ ਮਿਤੀ ਅਤੇ ਤਰੀਕ ਇਹ ਆਦੇਸ਼ ਦੇ ਜਾਰੀ ਹੋਣ ਤੋਂ 24 ਘੰਟਿਆਂ ਦੇ ਅੰਦਰ  www.delhi.gov.in 'ਤੇ  ਅਪਲੋਡ ਕਰਨਾ ਜਰੂਰੀ ਹੈ। 

ਦੱਸਣਯੋਗ ਹੈ ਕਿ ਦਿੱਲੀ ਦੇ ਕੋਰੋਨਾ ਦੀ ਸਥਿਤੀ ਦਿਨੋਂ-ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਰਾਜਧਾਨੀ ਦਿੱਲੀ ਦੀ ਹਾਲਤ ਤਾਂ ਮੁੰਬਈ ਨਾਲੋਂ ਵੀ ਬਦਤਰ ਹਨ। ਪਿਛਲੇ 24 ਘੰਟਿਆਂ ਵਿੱਚ 24 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਲਾਗ ਦੀ ਦਰ ਵੀ 24 ਪ੍ਰਤੀਸ਼ਤ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਮੁੰਬਈ ਵਿਚ ਇਸ ਸਮੇਂ ਦੌਰਾਨ 8811 ਨਵੇਂ ਮਾਮਲੇ ਸਾਹਮਣੇ ਆਏ ਹਨ।