ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰੀਕਾਰਡ: 24 ਘੰਟਿਆਂ ’ਚ 2.61 ਲੱਖ ਤੋਂ ਵੱਧ ਨਵੇਂ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1,501 ਹੋਰ ਮਰੀਜ਼ਾਂ ਦੀ ਹੋਈ ਮੌਤ

Coronavirus

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਰੋਜ਼ਾਨਾ ਕੋਰੋਨਾ ਦੇ ਦਰਜ ਕੀਤੇ ਜਾ ਰਹੇ ਅੰਕੜੇ ਹੋਰ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ  2,61,500 ਨਵੇਂ ਕੇਸ ਸਾਹਮਣੇ ਆਏ ਹਨ ਅਤੇ  1,501 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ।

ਨਵੇਂ ਦਰਜ ਕੀਤੇ ਗਏ ਕੇਸਾਂ ’ਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਸੱਭ ਤੋਂ ਅੱਗੇ ਹੈ। ਕੁਲ ਮਾਮਲੇ ਵੱਧ ਕੇ 1,47,88,109 ਹੋ ਗਏ ਹਨ ਅਤੇ ਉਥੇ ਹੀ ਮ੍ਰਿਤਕਾਂ ਦੀ ਗਿਣਤੀ  1,77,150’ਤੇ ਪਹੁੰਚ ਗਈ ਹੈ। 

ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਹੁਣ ਤਕ  1,28,09,643 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ। ਦੇਸ਼ ਵਿਚ ਸਰਗਰਮ ਕੇਸ 18 ਲੱਖ ਨੂੰ ਪਾਰ ਕਰ ਕੇ  18,01,316 ਹੋ ਗਏ ਹਨ।