Drugs Factory Busted : ਗ੍ਰੇਟਰ ਨੋਇਡਾ 'ਚ 200 ਕਰੋੜ ਰੁਪਏ ਦੀ ਡਰੱਗ ਫੈਕਟਰੀ ਦਾ ਪਰਦਾਫਾਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

4 ਵਿਦੇਸ਼ੀ ਨਸ਼ਾ ਤਸਕਰ ਗ੍ਰਿਫਤਾਰ

Drugs Factory Busted

Drugs Factory Busted : ਅੱਜ ਗੌਤਮ ਬੁੱਧ ਨਗਰ ਦੇ ਦਾਦਰੀ ਥਾਣੇ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉੱਤਰ ਪ੍ਰਦੇਸ਼ ਵਿੱਚ ਚੱਲ ਰਹੀ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਦਾਦਰੀ ਥਾਣੇ ਨੇ ਇੱਕ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। 

 

ਕਰੀਬ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਅਤੇ 4 ਵਿਦੇਸ਼ੀ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। 25 ਕਿਲੋ ਤੋਂ ਵੱਧ ਕੱਚਾ ਮਾਲ ਬਰਾਮਦ ਹੋਇਆ ਹੈ। ਇਹ ਸਫਲਤਾ ਸਵੈਟ, ਦਾਦਰੀ ਅਤੇ ਈਕੋਟੈਕ ਪੁਲਿਸ ਸਟੇਸ਼ਨ ਦੀ ਸਾਂਝੀ ਕਾਰਵਾਈ ਸਦਕਾ ਮਿਲੀ ਹੈ। 

 

ਦਰਅਸਲ 'ਚ ਦਿੱਲੀ ਅਤੇ ਨੋਇਡਾ ਪੁਲਿਸ ਨੇ ਮਿਲ ਕੇ 'ਆਪਰੇਸ਼ਨ ਪ੍ਰਹਾਰ' ਚਲਾਇਆ, ਜਿਸ ਤਹਿਤ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਤੀਜੀ ਵਾਰ ਨਸ਼ੇ ਦੀ ਫੈਕਟਰੀ ਫੜੀ ਗਈ ਹੈ, ਜਿਸ ਵਿੱਚ ਨਸ਼ੇ ਤਿਆਰ ਕਰਕੇ ਵਿਦੇਸ਼ਾਂ ਵਿੱਚ ਸਪਲਾਈ ਕੀਤੇ ਜਾਂਦੇ ਸਨ।   

 

 ਵਿਦੇਸ਼ਾਂ ਵਿੱਚ ਸਪਲਾਈ ਕੀਤਾ ਜਾਂਦਾ ਸੀ ਨਸ਼ਾ 

 

ਦਾਦਰੀ ਥਾਣਾ ਇੰਚਾਰਜ ਸੁਜੀਤ ਉਪਾਧਿਆਏ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰ ਵਿਦੇਸ਼ੀ ਨਾਗਰਿਕਾਂ ਦੇ ਕਬਜ਼ੇ 'ਚੋਂ ਪੁਲਿਸ ਨੇ 200 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਹ ਨਸ਼ੀਲੇ ਪਦਾਰਥ ਮੁਲਜ਼ਮਾਂ ਵੱਲੋਂ ਵਿਦੇਸ਼ਾਂ ਵਿੱਚ ਸਪਲਾਈ ਕੀਤੇ ਜਾਂਦੇ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

 

ਦਾਦਰੀ ਥਾਣਾ ਇੰਚਾਰਜ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਗ੍ਰੇਟਰ ਨੋਇਡਾ ਪੁਲਿਸ ਜ਼ਮੀਨੀ ਪੱਧਰ 'ਤੇ ਲਗਾਤਾਰ ਕਾਰਵਾਈ ਕਰ ਰਹੀ ਹੈ। ਅਜਿਹੀਆਂ ਗਤੀਵਿਧੀਆਂ 'ਤੇ ਸ਼ਿਕੰਜਾ ਕੱਸਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।