TIME Influential List: ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਸੂਚੀ ਵਿਚ ਸ਼ਾਮਲ ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜੈ ਬੰਗਾ ਨੇ ਗਰੀਬੀ ਤੋਂ ਮੁਕਤ ਦੁਨੀਆਂ ਬਣਾਉਣ ਦਾ ਇੱਕ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ ਅਤੇ ਇਸ ਦੇ ਨਾਲ ਦਲੇਰੀ ਨਾਲ ਅੱਗੇ ਵਧਿਆ

Ajay Banga

TIME Influential List: ਨਵੀਂ ਦਿੱਲੀ -  ਨਿਊਯਾਰਕ ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਸੂਚੀ ਬੁੱਧਵਾਰ ਨੂੰ ਜਾਰੀ ਕੀਤੀ ਗਈ। ਇਸ ਵਿਚ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ, ਬਾਲੀਵੁੱਡ ਅਭਿਨੇਤਰੀ ਆਲੀਆ ਭੱਟ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ, ਪਹਿਲਵਾਨ ਸਾਕਸ਼ੀ ਮਲਿਕ ਅਤੇ ਅਦਾਕਾਰ-ਨਿਰਦੇਸ਼ਕ ਦੇਵ ਪਟੇਲ ਅਤੇ ਕਈ ਹੋਰ ਭਾਰਤੀ ਸ਼ਾਮਲ ਹਨ। 

ਟਾਈਮ ਦੀ 2024 ਦੀ ਸੂਚੀ ਵਿਚ ਯੂਐਸ ਡਿਪਾਰਟਮੈਂਟ ਆਫ਼ ਐਨਰਜੀ ਦੇ ਲੋਨ ਪ੍ਰੋਗਰਾਮ ਦਫ਼ਤਰ ਦੇ ਡਾਇਰੈਕਟਰ ਜਿਗਰ ਸ਼ਾਹ, ਯੇਲ ਯੂਨੀਵਰਸਿਟੀ ਵਿਚ ਖਗੋਲ ਵਿਗਿਆਨ ਦੇ ਪ੍ਰੋਫੈਸਰ ਪ੍ਰਿਯਮਵਦਾ ਨਟਰਾਜਨ, ਭਾਰਤੀ ਮੂਲ ਦੀ ਰੈਸਟੋਰੈਂਟ ਮਾਲਕ ਆਸਮਾ ਖਾਨ ਦੇ ਨਾਲ-ਨਾਲ ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਾਵਲਨੀ ਦੀ ਪਤਨੀ ਯੂਲੀਆ ਨਵਲਨਯਾ ਸ਼ਾਮਲ ਹਨ।  

ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲਨ ਨੇ ਅਜੈ ਬੰਗਾ ਬਾਰੇ ਲਿਖਿਆ ਕਿ ਪਿਛਲੇ ਜੂਨ ਵਿਚ ਵਿਸ਼ਵ ਬੈਂਕ ਦੇ ਪ੍ਰਧਾਨ ਬਣਨ ਤੋਂ ਬਾਅਦ, ਅਜੈ ਬੰਗਾ ਨੇ ਗਰੀਬੀ ਤੋਂ ਮੁਕਤ ਦੁਨੀਆਂ ਬਣਾਉਣ ਦਾ ਇੱਕ ਨਵਾਂ ਦ੍ਰਿਸ਼ਟੀਕੋਣ ਪੇਸ਼ ਕੀਤਾ ਅਤੇ ਇਸ ਦੇ ਨਾਲ ਦਲੇਰੀ ਨਾਲ ਅੱਗੇ ਵਧਿਆ। ਟਾਈਮ ਦੀ ਪ੍ਰੋਫਾਈਲ 'ਤੇ ਲਿਖਿਆ, 'ਇਕ ਅਹਿਮ ਸੰਸਥਾ ਨੂੰ ਬਦਲਣ ਦਾ ਅਹਿਮ ਕੰਮ ਕਰਨ ਲਈ ਹੁਨਰਮੰਦ ਆਗੂ ਨੂੰ ਲੱਭਣਾ ਸੌਖਾ ਨਹੀਂ'  

ਨਿਰਦੇਸ਼ਕ ਅਤੇ ਨਿਰਮਾਤਾ ਟੌਮ ਹਾਰਪਰ ਨੇ ਆਲੀਆ ਭੱਟ ਬਾਰੇ ਲਿਖਿਆ, 'ਆਲੀਆ ਭੱਟ ਭਾਰਤ ਫ਼ਿਲਮ ਉਦਯੋਗ 'ਚ ਵਿਸ਼ਵ ਦੀ ਪ੍ਰਸ਼ੰਸ਼ਾ ਹਾਸਲ ਕਰਨ ਵਾਲੇ ਮੋਹਰੀ ਕਲਾਕਾਰਾਂ 'ਚੋਂ ਇਕ ਨਹੀਂ ਬਲਕਿ ਉਹ ਇਕ ਮਹਿਲਾ ਕਾਰੋਬਾਰੀ ਤੇ ਦਾਨੀ ਵੀ ਹਨ ਜਿਹੜੇ ਇਮਾਨਦਾਰੀ ਨਾਲ ਅਗਵਾਈ ਕਰਦੇ ਹਨ''  ਟਾਈਮ ਨੇ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਬਾਰੇ ਲਿਖਿਆ ਹੈ ਕਿ ਉਹ ਸਾਡੇ ਭਵਿੱਖ ਨੂੰ ਆਕਾਰ ਦੇਣ ਵਿਚ ਬਹੁਤ ਪ੍ਰਭਾਵਸ਼ਾਲੀ ਹਨ। ਉਹ ਏਆਈ ਨੂੰ ਇੱਕ ਸਾਧਨ ਵਜੋਂ ਦੇਖਦਾ ਹੈ ਜੋ ਮਨੁੱਖਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ।

ਫਿਲਮਸਾਜ਼ ਨਿਸ਼ਾ ਪਾਹੂਜਾ ਨੇ ਸਾਕਸ਼ੀ ਮਿਲਕ ਬਾਰੇ ਲਿਖਿਆ ਹੈ ਕਿ 'ਉਹ ਭਾਰਤ ਦੀ ਸਭ ਤੋਂ ਮਸ਼ਹੂਰ ਪਹਿਲਵਾਨਾਂ ਵਿਚੋਂ ਇੱਕ ਹੈ, ਜੋ ਮਹਿਲਾ ਅਥਲੀਟਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਅਸਤੀਫੇ ਦੀ ਮੰਗ ਕਰਨ ਲਈ ਜੰਤਰ-ਮੰਤਰ ਵਿਖੇ ਇਕੱਠੀ ਹੋਈ ਸੀ।   

 (For more Punjabi news apart from TIME Influential List: Ajay Banga Is on the 2024 TIME100 List , stay tuned to Rozana Spokesman)