Indian Crew : ਈਰਾਨ ਵੱਲੋਂ ਜ਼ਬਤ ਕੀਤੇ ਜਹਾਜ਼ 'ਤੇ ਸਵਾਰ ਭਾਰਤੀ ਚਾਲਕ ਦਲ ਦੀ ਮਹਿਲਾ ਪਰਤੀ ਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਈਰਾਨ ਵੱਲੋਂ ਜ਼ਬਤ ਕੀਤੇ ਜਹਾਜ਼ 'ਤੇ ਸਵਾਰ ਭਾਰਤੀ ਚਾਲਕ ਦਲ ਦੀ ਮਹਿਲਾ ਪਰਤੀ ਦੇਸ਼

Indian Crew

Indian Crew : ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ 13 ਅਪ੍ਰੈਲ ਨੂੰ ਹਾਰਮੁਜ਼ ਜਲਡਮਰੂ ਸਟ੍ਰੇਟ ਨੇੜੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੁਆਰਾ ਜ਼ਬਤ ਕੀਤੇ ਗਏ ਇੱਕ ਮਾਲਵਾਹਕ ਜਹਾਜ਼ ਦੇ ਚਾਲਕ ਦਲ 'ਚ ਸ਼ਾਮਿਲ ਇੱਕ ਭਾਰਤੀ ਮਲਾਹ ਸੁਰੱਖਿਅਤ ਘਰ ਪਹੁੰਚ ਗਈ ਹੈ।

“ਤੇਹਰਾਨ ਵਿੱਚ ਭਾਰਤੀ ਮਿਸ਼ਨ ਅਤੇ ਈਰਾਨ ਸਰਕਾਰ ਦੇ ਠੋਸ ਯਤਨਾਂ ਨਾਲ, ਕੇਰਲ ਦੇ ਤ੍ਰਿਸ਼ੂਰ ਤੋਂ ਭਾਰਤੀ ਡੇਕ ਕੈਡੇਟ ਐਨ ਟੇਸਾ ਜੋਸੇਫ, (Ann Tessa Joseph) ਜੋ ਕੰਟੇਨਰ ਜਹਾਜ਼ MSC Aries ਦੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵਿੱਟਰ 'ਤੇ ਇਕ ਪੋਸਟ ਵਿਚ ਕਿਹਾ ਕਿ ਉਹ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ 'ਤੇ ਇਕ ਪੋਸਟ 'ਚ ਇਹ ਜਾਣਕਾਰੀ ਦਿੱਤੀ।

ਦੱਸ ਦੇਈਏ ਕਿ 13 ਅਪ੍ਰੈਲ ਨੂੰ ਈਰਾਨ ਦੀ ਜਲ ਸੈਨਾ ਨੇ ਭਾਰਤ ਆ ਰਹੇ ਕਾਰਗੋ ਜਹਾਜ਼ MSC Aries ਨੂੰ ਜ਼ਬਤ ਕਰ ਲਿਆ ਸੀ। ਜਹਾਜ਼ ਦੇ ਚਾਲਕ ਦਲ ਦੇ 25 ਮੈਂਬਰ ਹਨ। ਇਨ੍ਹਾਂ ਵਿੱਚੋਂ 17 ਭਾਰਤੀ ਨਾਗਰਿਕ ਹਨ।