Ahmedabad News : ਗੁਜਰਾਤ ’ਚ ਇਕਲੇ ਜ਼ਿਮਨੀ ਚੋਣ ਲੜੇਗੀ ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Ahmedabad News : ‘ਆਪ’ ਨਾਲ ਨਹੀਂ ਹੋਵੇਗਾ ਗਠਜੋੜ : ਗੁਜਰਾਤ ਕਾਂਗਰਸ ਪ੍ਰਧਾਨ ਗੋਹਿਲ

file photo

Ahmedabad News in Punjabi : ‘ ਗੁਜਰਾਤ ’ਚ ਦੋ ਵਿਧਾਨ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਚੋਣ ਮੈਦਾਨ ’ਚ ਬਗੈਰ ਕਿਸੇ ਗੱਠਜੋੜ ਤੋਂ ਅਪਣੇ ਉਮੀਦਵਾਰ ਉਤਾਰੇਗੀ। ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਤੋਂ ਬਾਅਦ ਗੁਜਰਾਤ ਕਾਂਗਰਸ ਦੇ ਪ੍ਰਧਾਨ ਸ਼ਕਤੀਸਿਨ ਗੋਹਿਲ ਨੇ ਕਿਹਾ ਕਿ ਪਾਰਟੀ ਨੇ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਤੋਂ ਵੱਖ ਰਹਿਣ ਦਾ ਫੈਸਲਾ ਕੀਤਾ ਹੈ ਕਿਉਂਕਿ ‘ਆਪ’ ਪਹਿਲਾਂ ਹੀ ਵਿਸ਼ਵਦਾਰ ਸੀ ਤੋਂ ਅਪਣੇ ਉਮੀਦਵਾਰ ਦਾ ਐਲਾਨ ਕਰ ਚੁਕੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਪਾਰਟੀਆਂ ਕੌਮੀ ਪੱਧਰ ’ਤੇ ‘ਇੰਡੀਆ’ ਬਲਾਕ ਦਾ ਹਿੱਸਾ ਰਹਿਣਗੀਆਂ। 

(For more news apart from Congress to contest by-elections alone in Gujarat News in Punjabi, stay tuned to Rozana Spokesman)