ਭਾਜਪਾ ਨੇ ਲੋਕਤੰਤਰ ਦਾ ਮਖ਼ੌਲ ਉਡਾਇਆ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਮਾਮਲੇ ਬਾਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਲੋਕਤੰਤਰ ਦਾ ਮਖ਼ੌਲ ਉਡਾਏ ਜਾਣ ਦਾ ਦੋਸ਼ ਲਾਇਆ ਹੈ।  ਉਧਰ, ਭਾਜਪਾ ਪ੍ਰਧਾਨ ...

Rahul Gandhi

ਬੰਗਲੌਰ : ਕਰਨਾਟਕ ਮਾਮਲੇ ਬਾਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਲੋਕਤੰਤਰ ਦਾ ਮਖ਼ੌਲ ਉਡਾਏ ਜਾਣ ਦਾ ਦੋਸ਼ ਲਾਇਆ ਹੈ। 
ਉਧਰ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ-ਜੇਡੀਐਸ ਨੇ ਮੌਕਾਪ੍ਰਸਤ ਗਠਜੋੜ ਕਰ ਕੇ ਲੋਕਤੰਤਰ ਦੀ ਹਤਿਆ ਕੀਤੀ ਹੈ। ਕਰਨਾਟਕ ਚੋਣਾਂ ਵਿਚ ਭਾਜਪਾ ਨੂੰ 104, ਕਾਂਗਰਸ ਨੂੰ 78 ਅਤੇ ਜੇਡੀਐਸ ਨੂੰ 38 ਸੀਟਾਂ ਮਿਲੀਆਂ ਹਨ। ਕਾਂਗਰਸ ਪ੍ਰਧਾਨ ਨੇ ਯੇਦੀਯੁਰੱਪਾ ਦੇ ਸਹੁੰ ਸਮਾਗਮ ਤੋਂ 15 ਮਿੰਟ ਪਹਿਲਾਂ ਟਵੀਟ ਕੀਤਾ ਕਿ ਕਰਨਾਟਕ ਵਿਚ ਸਰਕਾਰ ਬਣਾਉਣ ਦੀ ਭਾਜਪਾ ਦੀ ਮੰਗ ਤਰਕਹੀਣ ਹੈ।

ਇਹ ਸਾਫ਼ ਹੈ ਕਿ ਉਨ੍ਹਾਂ ਕੋਲ ਲੋਂੜੀਂਦਾ ਬਹੁਮਤ ਨਹੀ, ਸੋ ਸੰਵਿਧਾਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਪਣੀ ਖੋਖਲੀ ਜਿੱਤ ਦਾ ਜਸ਼ਨ ਮਨਾ ਰਹੀ ਹੈ। ਦੇਸ਼ ਲੋਕਤੰਤਰ ਦੀ ਹਾਰ ਦਾ ਸੋਗ ਮਨਾਏਗਾ। ਅਮਿਤ ਸ਼ਾਹ ਨੇ ਜਵਾਬੀ ਟਵੀਟ ਵਿਚ ਕਿਹਾ ਕਿ ਲੋਕਤੰਤਰ ਦੀ ਹਤਿਆ ਤਾਂ ਉਸੇ ਸਮੇਂ ਹੋ ਗਈ ਸੀ ਜਦ ਕਾਂਗਰਸ ਨੇ ਸਰਕਾਰ ਬਣਾਉਣ ਲਈ ਜੇਡੀਐਸ ਨਾਲ ਮੌਕਾਪ੍ਰਸਤ ਗਠਜੋੜ ਕਰ ਲਿਆ ਸੀ। ਇਹ ਸੱਭ ਕਰਨਾਟਕ ਦੀ ਭਲਾਈ ਲਈ ਨਹੀਂ ਸਗੋਂ ਸਿਆਸੀ ਫ਼ਾਇਦੇ ਲਈ ਹੋਇਆ ਜੋ ਸ਼ਰਮਨਾਕ ਹੈ।       (ਏਜੰਸੀ)