ਕਾਂਗਰਸ ਨੇ ਵੀ ਕੀਤੀ ਗੋਆ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਦੇ ਸਹੁੰ ਲੈਣ ਤੋਂ ਬਾਅਦ ਦੇਸ਼ ਵਿਚ ਉਥੋਂ ਦੇ ਦੇਸ਼ ਰਾਜਪਾਲ ਦੇ ਫ਼ੈਸਲੇ 'ਤੇ ਦੇਸ਼ਵਿਆਪੀ ਬਹਿਸ ...

congress planning to claim to form government in goa

ਨਵੀਂ ਦਿੱਲੀ : ਕਰਨਾਟਕ ਵਿਚ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਦੇ ਸਹੁੰ ਲੈਣ ਤੋਂ ਬਾਅਦ ਦੇਸ਼ ਵਿਚ ਉਥੋਂ ਦੇ ਦੇਸ਼ ਰਾਜਪਾਲ ਦੇ ਫ਼ੈਸਲੇ 'ਤੇ ਦੇਸ਼ਵਿਆਪੀ ਬਹਿਸ ਸ਼ੁਰੂ ਹੋ ਗਈ ਹੈ। ਕਾਂਗਰਸ ਅੱਜ ਪੂਰੇ ਦੇਸ਼ ਵਿਚ 'ਲੋਕਤੰਤਰ ਬਚਾਓ' ਦਿਵਸ ਮਨਾਏਗੀ। ਉਥੇ ਬਿਹਾਰ ਤੋਂ ਲੈ ਕੇ ਗੋਆ ਤਕ ਨੇਤਾ ਕਹਿ ਰਹੇ ਹਨ ਕਿ ਇਸੇ ਪੈਮਾਨੇ 'ਤੇ ਉਨ੍ਹਾਂ ਦੇ ਸੂਬਿਆਂ ਵਿਚ ਫ਼ੈਸਲਾ ਹੋਵੇ। 

ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਪਾਰਟੀ ਨੂੰ ਵਿਸ਼ਵਾਸ਼ ਮੱਤ ਹਾਸਲ ਕਰਨ ਦਾ ਮੌਕਾ ਦਿਤਾ ਜਾਵੇ। ਕਾਂਗਰਸ ਇਸ ਨੂੰ ਇਕ ਵੱਡੀ ਮੁਹਿੰਮ ਵਿਚ ਬਦਲਣ ਦੀ ਤਿਆਰੀ ਵਿਚ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਦਾ ਕਹਿਣਾਹ ੈ ਕਿ ਜੇਕਰ ਕਰਨਾਟਕ ਵਿਚ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ ਤਾਂ ਫਿਰ ਗੋਆ, ਬਿਹਾਰ, ਮਨੀਪੁਰ ਅਤੇ ਮੇਘਾਲਿਆ ਵਿਚ ਸਰਕਾਰਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜਾਂ ਵਿਚ ਵੀ ਸਭ ਤੋਂ ਵੱਡੀਆਂ ਪਾਰਟੀਆਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਜੋ ਕਰਨਾਟਕ ਵਿਚ ਸਰਕਾਰ ਬਣਾਉਣ ਦਾ ਪੈਮਾਨਾ ਬਣਿਆ, ਉਸ ਨੂੰ ਦੂਜੇ ਸੂਬਿਆਂ ਵਿਚ ਵੀ ਲਾਗੂ ਕੀਤਾ ਜਾਵੇ। ਕਰਨਾਟਕ ਦੀ ਲੜਾਈ ਨੂੰ ਕਾਂਗਰਸ ਸਭ ਤੋਂ ਪਹਿਲਾਂ ਗੋਆ ਲਿਜਾ ਰਹੀ ਹੈ। ਪਿਛਲੇ ਸਾਲ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਵਿਰੋਧੀ ਧਿਰ ਵਿਚ ਬੈਠਣ ਨੂੰ ਮਜਬੂਰ ਕਾਂਗਰਸ ਨੇ ਹੁਣ ਉਥੇ ਫਿਰ ਤੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। 

ਉਥੇ ਰਾਜਦ ਯਾਦ ਦਿਵਾ ਰਹੀ ਹੈ ਕਿ ਜੇਕਰ ਇਹੀ ਪੈਮਾਨਾ ਹੈ ਤਾਂ ਬਿਹਾਰ ਵਿਚ ਜੇਡੀਯੂ-ਭਾਜਪਾ ਦੀ ਨਹੀਂ, ਰਾਜਦ ਦੀ ਸਰਕਾਰ ਹੋਣੀ ਚਾਹੀਦੀ ਹੈ। ਹੁਣ ਸਾਰਿਆਂ ਦੀ ਨਜ਼ਰ ਸੁਪਰੀਮ ਕੋਰਟ 'ਤੇ ਟਿਕੀ ਹੋਈ ਹੈ, ਜਿੱਥੇ ਭਾਜਪਾ ਦੇ ਬਹੁਮਤ ਦੇ ਦਾਅਵੇ ਦੀ ਜਾਂਚ ਹੋਣੀ ਹੋਣੀ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਵਿਧਾਇਕਾਂ ਦੇ ਸਮਰਥਨ ਦੀ ਚਿੱਠੀ ਕਾਂਗਰਸ ਨੂੰ ਸੌਪਣਗੇ। ਉਥੇ ਤੋੜਫੋੜ ਦੇ ਸ਼ੱਕ ਤੋਂ ਡਰੀ ਕਾਂਗਰਸ ਅਤੇ ਜੇਡੀਐਸ ਨੇ ਅਪਣੇ ਵਿਧਾਇਕਾਂ ਨੂੰ ਹੈਦਰਾਬਾਦ ਭੇਜ ਦਿਤਾ ਹੈ।