ਕਾਂਗਰਸ ਅੱਜ ਦੇਸ਼ ਭਰ 'ਚ ਮਨਾਏਗੀ 'ਲੋਕਤੰਤਰ ਬਚਾਉ ਦਿਵਸ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਬੀ ਐਸ ਯੇਦੀਯੁਰੱਪਾ ਨੂੰ ਸਹੁੰ ਚੁਕਾਏ ਜਾਣ ਮਗਰੋਂ ਕਾਂਗਰਸ ਨੇ ਅੱਜ ਕਿਹਾ ਕਿ ਭਾਜਪਾ ਆਗੂ 'ਇਕ ਦਿਨ ਦੇ ਮੁੱਖ ਮੰਤਰੀ' ਹਨ ਅਤੇ ਰਾਜਪਾਲ ਦੁਆਰਾ ...

Rajpal

ਨਵੀਂ ਦਿੱਲੀ,ਕਰਨਾਟਕ ਵਿਚ ਬੀ ਐਸ ਯੇਦੀਯੁਰੱਪਾ ਨੂੰ ਸਹੁੰ ਚੁਕਾਏ ਜਾਣ ਮਗਰੋਂ ਕਾਂਗਰਸ ਨੇ ਅੱਜ ਕਿਹਾ ਕਿ ਭਾਜਪਾ ਆਗੂ 'ਇਕ ਦਿਨ ਦੇ ਮੁੱਖ ਮੰਤਰੀ' ਹਨ ਅਤੇ ਰਾਜਪਾਲ ਦੁਆਰਾ ਸੰਵਿਧਾਨ ਦਾ ਇਨਕਾਊਂਟਰ ਕੀਤੇ ਜਾਣ ਦੇ ਵਿਰੋਧ ਵਿਚ ਕਲ ਪੂਰੇ ਦੇਸ਼ ਵਿਚ 'ਲੋਕਤੰਤਰ ਬਚਾਉ ਦਿਵਸ' ਮਨਾਇਆ ਜਾਵੇਗਾ। ਕਾਂਗਰਸ ਕਲ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਅਤੇ ਜ਼ਿਲ੍ਹਾ ਮੁੱਖ ਦਫ਼ਤਰਾਂ ਵਿਖੇ ਧਰਨਾ-ਪ੍ਰਦਰਸ਼ਨ ਕਰੇਗੀ। ਪਾਰਟੀ ਆਗੂ ਅਸ਼ੋਕ ਗਹਿਲੋਤ ਨੇ ਸਾਰੀਆਂ ਪ੍ਰਦੇਸ਼ ਕਮੇਟੀਆਂ ਨੂੰ ਕਿਹਾ ਹੈ ਕਿ ਉਹ ਧਰਨੇ ਪ੍ਰਦਰਸ਼ਨ ਕਰਦਿਆਂ ਲੋਕਾਂ ਨੂੰ ਦੱਸਣ ਕਿ ਕਰਨਾਟਕ ਵਿਚ ਕਿਵੇਂ ਲੋਕਤੰਤਰ ਦੀ ਹਤਿਆ ਕੀਤੀ ਗਈ ਹੈ।  

ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, 'ਯੇਦੀਯੁਰੱਪਾ ਇਕ ਦਿਨ ਦੇ ਮੁੱਖ ਮੰਤਰੀ ਸਾਬਤ ਹੋਣਗੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਯੇਦੀਯੁਰੱਪਾ ਦੁਆਰਾ ਰਾਜਪਾਲ ਨੂੰ ਦਿਤਾ ਗਿਆ ਪੱਤਰ ਕਲ ਸਾਢੇ 10 ਵਜੇ ਸੁਪਰੀਮ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇ। ਯੇਦੀਯੁਰੱਪਾ ਸਿਰਫ਼ 104 ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਕਿਵੇਂ ਕਰ ਸਕਦੇ ਹਨ।' ਉਨ੍ਹਾਂ ਦੋਸ਼ ਲਾਇਆ ਕਿ ਇਕ ਦਿਨ  ਦੇ ਮੁੱਖ ਮੰਤਰੀ ਭਾਜਪਾ ਕਾਰਕੁਨ ਵਜੋਂ ਕੰਮ ਕਰ ਰਹੇ ਹਨ।      (ਏਜੰਸੀ)