'ਦੇਸ਼ ਵਿਚ ਭੈਅ ਦਾ ਮਾਹੌਲ, ਹਾਲਾਤ ਪਾਕਿਸਤਾਨ ਜਿਹੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਰਾਜਨੀਤਕ ਘਟਨਾਕ੍ਰਮ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਦੇਸ਼ ...

Rahul Gandhi

ਰਾਏਪੁਰ, 17 ਮਈ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਰਾਜਨੀਤਕ ਘਟਨਾਕ੍ਰਮ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਦੇਸ਼ ਵਿਚ ਭੈਅ ਦਾ ਮਾਹੌਲ ਹੈ, ਸੰਸਥਾਵਾਂ ਨੂੰ ਡਰਾਇਆ ਜਾ ਰਿਹਾ ਹੈ ਅਤੇ ਹਾਲਾਤ ਪਾਕਿਸਤਾਨ ਜਿਹੇ ਬਣੇ ਹੋਏ ਹਨ। ਰਾਹੁਲ ਗਾਂਧੀ ਅੱਜ ਇਥੇ ਸਰਦਾਰ ਬਲਬੀਰ ਸਿੰਘ ਜੁਨੇਜਾ ਇਨਡੋਰ ਸਟੇਡੀਅਮ ਵਿਚ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੰੇਮਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸੰਵਿਧਾਨ 'ਤੇ  ਜ਼ਬਰਦਸਤ ਹਮਲਾ ਹੋ ਰਿਹਾ ਹੈ,

ਇਥੋਂ ਤਕ ਕਿ ਨਿਆਂਪਾਲਿਕਾ ਅਤੇ ਪ੍ਰੈਸ ਜਿਹੀਆਂ ਸੰਸਥਾਵਾਂ ਨੂੰ ਵੀ ਦਬਾਇਆ ਅਤੇ ਡਰਾਇਆ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਕਰਨਾਟਕ ਵਿਚ ਵਿਧਾਇਕ ਇਕ ਪਾਸੇ ਹਨ ਅਤੇ ਰਾਜਪਾਲ ਇਕ ਪਾਸੇ। ਜੇ ਭ੍ਰਿਸ਼ਟਾਚਾਰ ਦੀ ਗੱਲ ਕਰਨੀ ਹੈ ਤਾਂ ਰਾਫ਼ੇਲ ਸੌਦੇ ਬਾਰੇ ਗੱਲ ਕਰੋ, ਅਮਿਤ ਸ਼ਾਹ ਦੇ ਬੇਟੇ ਬਾਰੇ ਗੱਲ ਕਰੋ ਅਤੇ ਪੀਯੂਸ਼ ਗੋਇਨ ਦੀ ਕੰਪਨੀ ਬਾਰੇ ਗੱਲ ਕਰੋ। ਉਨ੍ਹਾਂ ਕਿਹਾ ਕਿ 70 ਸਾਲ ਵਿਚ ਪਹਿਲੀ ਵਾਰ ਹੋਇਆ ਹੈ ਕਿ ਸੁਪਰੀਮ ਕੋਰਟ ਦੇ ਜੱਜ ਪ੍ਰੈਸ ਸਾਹਮਣੇ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਕੰਮ ਨਹੀਂ ਕਰਨ ਦਿਤਾ ਜਾ ਰਿਹਾ, ਅਸੀਂ ਦਬਾਅ ਵਿਚ ਹਾਂ।       (ਏਜੰਸੀ)