ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਯੇਦੀਯੁਰੱਪਾ ਨੂੰ ਕੱਲ੍ਹ ਸ਼ਾਮ ਤਕ ਬਹੁਮਤ ਸਾਬਤ ਕਰਨ ਦਾ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੇਦੀਯੁਰੱਪਾ ਦੇ ਸਹੁੰ ਚੁੱਕਣ ਤੋਂ ਬਾਅਦ ਭਾਜਪਾ ਹੁਣ ਬਹੁਮਤ ਸਾਬਤ ਕਰਨ ਦੀ ਤਿਆਰੀ ਵਿਚ ਹੈ। ਅਜਿਹੇ ਵਿਚ ਵਿਧਾਇਕਾਂ ਦੀ ਜੋੜ ਤੋੜ ਦੀ ਕਾਫ਼ੀ ...

yeddyurappa karnataka government crucial test in supreme court

ਨਵੀਂ ਦਿੱਲੀ : ਯੇਦੀਯੁਰੱਪਾ ਦੇ ਸਹੁੰ ਚੁੱਕਣ ਤੋਂ ਬਾਅਦ ਭਾਜਪਾ ਹੁਣ ਬਹੁਮਤ ਸਾਬਤ ਕਰਨ ਦੀ ਤਿਆਰੀ ਵਿਚ ਹੈ। ਅਜਿਹੇ ਵਿਚ ਵਿਧਾਇਕਾਂ ਦੀ ਜੋੜ ਤੋੜ ਦੀ ਕਾਫ਼ੀ ਸੰਭਾਵਨਾ ਹੈ। ਵਿਧਾਇਕਾਂ ਨੂੰ ਇਸ ਟੁੱਟ ਤੋਂ ਬਚਾਉਣ ਲਈ ਕਾਂਞਰਸ ਅਤੇ ਜੇਡੀਐਸ ਅਪਣੇ ਸਾਰੇ ਵਿਧਾਇਕਾਂ ਨੂੰ ਬੰਗਲੁਰੂ ਤੋਂ ਹੈਦਰਾਬਾਦ ਲਿਆਈ ਹੈ। ਇਸ ਤੋਂ ਪਹਿਲਾਂ ਕਾਂਗਰਸ ਅਪਣੇ ਵਿਧਾਇਕਾਂ ਨੂੰ ਕੇਰਲ ਦੇ ਕੋਚੀ ਵਿਚ ਲਿਜਾਣ ਦੀ ਤਿਆਰੀ ਵਿਚ ਸੀ। 

3 ਚਾਰਟਡ ਜਹਾਜ਼ਾਂ ਰਾਹੀਂ ਵਿਧਾਇਕਾਂ ਨੂੰ ਕੋਚੀ ਲਿਜਾਇਆ ਜਾਣਾ ਸੀ ਪਰ ਕਾਂਗਰਸ ਦਾ ਦੋਸ਼ ਹੈ ਕਿ ਡੀਜੀਸੀਏ ਨੇ ਚਾਰਟਡ ਜਹਾਜ਼ ਨੂੰ ਉਡਾਉਣ ਦੀ ਇਜਾਜ਼ਤ ਨਹੀਂ ਦਿਤੀ। ਉਥੇ ਕਰਨਾਟਕ ਵਿਚ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਦੇ ਸਹੁੰ ਚੁੱਕਣ ਤੋਂ ਬਾਅਦ ਸੁਪਰੀਮ ਕੋਰਟ ਅੱਜ ਕਾਂਗਰਸ ਅਤੇ ਜੇਡੀਐਸ ਦੀ ਅਰਜ਼ੀ 'ਤੇ ਸੁਣਵਾਈ ਸ਼ੁਰੂ ਹੋ ਗਈ ਹੈ। 

ਜਸਟਿਸ ਸੀਕਰੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਬੋਬਡੇ ਦੀ ਤਿੰਨ ਜੱਜਾਂ ਦੀ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਦੋਹੇ ਦਲਾਂ ਨੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਦੇ ਰਾਜਪਾਲ ਦੇ ਫ਼ੈਸਲੇ ਨੂੰ ਚੁਣੌਤੀ ਦਿਤੀ ਹੈ। ਅਭਿਸ਼ੇਕ ਮਨੂ ਸਿੰਘਵੀ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਫਲੋਰ ਟੈਸਟ ਦੀ ਹੋ ਰਹੀ ਵੀਡੀਓਗ੍ਰਾਫ਼ੀ ਅਤੇ ਵਿਧਾਇਕਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ ਤਾਕਿ ਉਹ ਵੋਟ ਕਰ ਸਕੇ। 

ਸਿੰਘਵੀ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਅਸੀਂ ਕਲ ਹੀ ਫਲੋਰ ਟੈਸਟ ਨੂੰ ਤਿਆਰ ਹਾਂ ਪਰ ਯੇਦੀਯੁਰੱਪਾ ਨੇ ਤਾਂ ਨਤੀਜੇ ਆਉਣ ਤੋਂ ਪਹਿਲਾਂ ਹੀ ਐਲਾਨ ਕਰ ਦਿਤਾ ਸੀ ਕਿ ਭਾਜਪਾ ਸਿੰਗਲ ਲਾਰਜੈਸਟ ਪਾਰਟੀ ਹੈ। ਸਿੰਘਵੀ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਯੇਦੀਯੁਰੱਪਾ ਨੇ ਕਿਹਾ ਕਿ ਸਾਡੇ ਨਾਲ ਫਲਾਂ ਵਿਧਾਇਕ ਹੈ ਪਰ ਏਬੀਸੀ ਕੌਣ-ਕੌਣ ਨਾਲ ਹਨ। ਉਥੇ ਕਾਂਗਰਸ-ਜੇਡੀਐਸ ਨੇ 117 ਦੇ ਨਾਮ ਲਿਖ ਕੇ ਰਾਜਪਾਲ ਨੂੰ ਦਿਤੇ। 

ਸੁਪਰੀਮ ਕੋਰਟ ਨੇ ਕਿਹਾ ਕਿ ਬਿਹਤਰ ਇਹ ਹੋਵੇਗਾ ਕਿ ਸ਼ਨੀਵਾਰ ਨੂੰ ਫਲੋਰ ਟੈਸਟ ਹੋਵੇ ਤਾਕਿ ਕਿਸੇ ਨੂੰ ਕੋਈ ਸਮਾਂ ਨਾ ਮਿਲੇ, ਬਜਾਏ ਇਸ ਦੇ ਕਿ ਰਾਜਪਾਲ ਦੇ ਯੇਦੀਯੁਰੱਪਾ ਨੂੰ ਸੱਦਾ ਦੇਣ ਦੇ ਫ਼ੈਸਲੇ ਦੀ ਮਿਆਦ 'ਤੇ ਸੁਣਵਾਈ ਹੋਵੇ। ਸੁਪਰੀਮ ਕੋਰਟ ਨੇ ਪੁਛਿਆ ਕਿ ਰਾਜਪਾਲ ਨੇ ਕਿਸ ਆਧਾਰ 'ਤੇ ਇਹ ਫ਼ੈਸਲਾ ਕੀਤਾ ਕਿ ਕੌਣ ਰਾਜ ਵਿਚ ਸਥਾਈ ਸਰਕਾਰ ਦੇ ਸਕਦਾ ਹੈ, ਜਦਕਿ ਸਿੰਗਲ ਲਾਰਜੈਸਟ ਪਾਰਟੀ ਅਤੇ ਕਾਂਗਰਸ ਜੇਡੀਐਸ ਨੇ ਬਹੁਮਤ ਸਿੱਧ ਕਰਨ ਦਾ ਪੱਤਰ ਲਿਖਿਆ ਸੀ।

ਭਾਜਪਾ ਦੇ ਵਕੀਲ ਮੁਕਲ ਰੋਹਤਗੀ ਨੇ ਯੇਦੀਯੁਰੱਪਾ ਦੀ ਚਿੱਠੀ ਅਦਾਲਤ ਨੂੰ ਸੌਂਪੀ। ਅਦਾਲਤ ਨੇ ਕਿਹਾ ਕਿ ਇਹ ਦੂਜੇ ਪੱਖ ਨੂੰ ਦਿਤੀ ਜਾਵੇ। ਦੋਵੇਂ ਚਿੱਠੀਆਂ ਵਿਚ ਕਿਹਾ ਗਿਆ ਹੈ ਕਿ ਇਹ ਯੇਦੀਯੁਰੱਪਾ ਭਾਜਪਾ ਦੇ ਨੇਤਾ ਚੁਣੇ ਗਏ ਹਨ ਜੋ ਵਿਧਾਨ ਸਭਾ ਵਿਚ ਲਾਰਜੈਸਟ ਪਾਰਟੀ ਹੈ। ਉਨ੍ਹਾਂ ਕੋਲ ਸੁਪੋਰਟ ਦੀ ਜ਼ਰੂਰਤ ਪਵੇਗੀ ਤਾਂ ਫਲੋਰ ਟੈਸਟ ਵਿਚ ਸਾਬਤ ਕਰਾਂਗੇ।