ਕਰਮਬੀਰ ਸਿੰਘ ਨੂੰ ਨਵਾਂ ਜਲਸੈਨਾ ਮੁਖੀ ਬਣਾਉਣ ਦੇ ਵਿਰੁੱਧ ਚੀਫ਼ ਐਡਮਿਰਲ ਵਿਮਲ ਵਰਮਾ ਦੀ ਪਟੀਸ਼ਨ ਖਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਫ਼ ਵਾਇਸ ਐਡਮਿਰਲ ਕਰਮਬੀਰ ਸਿੰਘ ਨੂੰ ਨਵਾਂ ਜਲ ਸੈਨਾ ਪ੍ਰਮੁੱਖ ਬਣਾਏ ਜਾਣ ਨੂੰ ਲੈ ਕੇ ਅੰਡੇਮਾਨ-ਨਿਕੋਬਾਰ...

Vice Admiral Karambir Singh

ਨਵੀਂ ਦਿੱਲੀ: ਚੀਫ਼ ਵਾਇਸ ਐਡਮਿਰਲ ਕਰਮਬੀਰ ਸਿੰਘ ਨੂੰ ਨਵਾਂ ਜਲ ਸੈਨਾ ਪ੍ਰਮੁੱਖ ਬਣਾਏ ਜਾਣ ਨੂੰ ਲੈ ਕੇ ਅੰਡੇਮਾਨ-ਨਿਕੋਬਾਰ ਕਮਾਂਡ ਦੇ ਚੀਫ਼ ਵਾਇਸ ਐਡਮਿਰਲ ਚੀਫ਼ ਬਿਮਲ ਵਰਮਾ ਦੀ ਪਟੀਸ਼ਨ ਮੰਗ ਰੱਖਿਆ ਮੰਤਰਾਲਾ ਨੇ ਖਾਰਜ਼ ਕਰ ਦਿੱਤੀ ਹੈ।  ਵਰਮਾ ਨੇ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਮੰਤਰਾਲਾ ਨੇ ਕਿਹਾ ਕਿ ਕੇਵਲ ਸੀਨੀਅਰਤਾ ਦੇ ਆਧਾਰ ਹੀ ਪ੍ਰਮੁੱਖ ਨਹੀਂ ਬਣਾਇਆ ਜਾ ਸਕਦਾ। ਇਸ ਤੋਂ ਪਹਿਲਾਂ ਵੀ ਜੂਨੀਅਰ ਨੂੰ ਸੀਨੀਅਰ ਦੀ ਜਗ੍ਹਾ ‘ਤੇ ਪ੍ਰਮੁੱਖ ਬਣਾਇਆ ਜਾ ਚੁੱਕਿਆ ਹੈ।

ਸੂਤਰਾਂ ਮੁਤਾਬਿਕ ਐਡਮਿਰਲ ਵਰਮਾ ਨੂੰ ਨੇਵੀ ਚੀਫ਼ ਨਾ ਬਣਾਏ ਜਾਣ ਦੇ ਪਿੱਛੇ ਉਨ੍ਹਾਂ ਦਾ ਆਪਰੇਸ਼ਨਲ ਕਮਾਂਡ ਦਾ ਅਨੁਭਵ ਦਾ ਨਾ ਹੋਣਾ, ਨੇਵੀ ਵਾਰ ਰੂਮ ਲਾਇਨ ਵਿੱਚ ਉਨ੍ਹਾਂ ਦੇ ਖਿਲਾਫ ਕੀਤੀ ਗਈ ਟਿੱਪਣੀ ਅਤੇ ਪੀਵੀਐਸਐਮ ਦਾ ਨਾ ਮਿਲਣਾ ਆਧਾਰ ਬਣਾਇਆ ਗਿਆ ਹੈ। ਵਾਇਸ ਐਡਮਿਰਲ ਵਰਮਾ ਦੀ ਧੀ ਰੀਆ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦੇ ਨਾਲ ਬੇਇਨਸਾਫ਼ੀ ਕਰ ਚੁੱਕੀ ਹੈ ਤਾਂ ਫਿਰ ਉਸ ਤੋਂ ਨਿਆਂ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਇਸ ਫੈਸਲੇ ਨੂੰ ਵਾਇਸ ਐਡਮਿਰਲ ਵਰਮਾ ਸੋਮਵਾਰ ਨੂੰ ਆਰੰਡ ਫੋਰਸੇਜ਼ ਟ੍ਰਿਬਿਊਨਲ ਵਿੱਚ ਚੁਣੋਤੀ ਦੇਵਾਂਗੇ।

ਟ੍ਰਿਬਿਊਨਲ ਦੀ ਸਲਾਹ ‘ਤੇ ਹੀ ਵਾਈਸ ਐਡਮਿਰਲ ਵਰਮਾ ਨੇ 11 ਅਪ੍ਰੈਲ ਨੂੰ ਰੱਖਿਆ ਮੰਤਰਾਲਾ  ‘ਚ ਸ਼ਿਕਾਇਤ ਕੀਤੀ ਸੀ। ਵਾਇਸ ਐਡਮਿਰਲ ਵਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੀਨੀਅਰਤਾ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੇ ਛੇ ਮਹੀਨੇ ਜੂਨੀਅਰ ਨੂੰ ਨਵਾਂ ਜਲਸੈਨਾ  ਪ੍ਰਮੁੱਖ ਸਰਕਾਰ ਬਣਾਉਣ ਜਾ ਰਹੀ ਹੈ। ਮੌਜੂਦਾ ਜਲਸੈਨਾ ਪ੍ਰਮੁੱਖ ਐਡਮਿਰਲ ਸੁਨੀਲ ਲਾਂਬੇ ਨੇ 31 ਮਈ ਨੂੰ ਰਟਾਇਰ ਹੋ ਜਾਣਾ ਹੈ। ਉਸ ਤੋਂ ਬਾਅਦ ਹੀ ਵਾਇਸ ਐਡਮਿਰਲ ਕਰਮਬੀਰ ਸਿੰਘ ਨੇ ਜਲਸੈਨਾ ਪ੍ਰਮੁੱਖ ਦਾ ਅਹੁਦਾ ਸੰਭਾਲਨਾ ਹੈ।

ਉਂਝ ਫੌਜ ਵਿੱਚ ਵੈਸੇ ਸੀਨੀਅਰਤਾ ਦੇ ਆਧਾਰ ‘ਤੇ ਹੀ ਚੀਫ਼ ਬਣਾਇਆ ਜਾਂਦਾ ਹੈ ਪਰ ਮੌਜੂਦਾ ਸਰਕਾਰ ਨੇ ਦਸੰਬਰ 2016 ਵਿੱਚ ਥਲ ਫੌਜ ਪ੍ਰਮੁੱਖ ਦੇ ਤੌਰ ਜਨਰਲ ਬਿਪਿਨ ਰਾਵਤ ਦੀ ਨਿਯੁਕਤੀ ਦੀ ਜਦੋਂ ਕਿ ਉਨ੍ਹਾਂ ਨੂੰ ਦੋ ਸੀਨੀਅਰ ਲੈਫਟਿਨੇਂਟ ਜਨਰਲ ਮੌਜੂਦ ਸਨ ਫੌਜ  ਦੇ ਇਤਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿਸੇ ਲੇਫਟਿਨੇਂਟ ਜਨਰਲ ਰੈਂਕ ਦੇ ਅਫ਼ਸਰ ਨੇ ਚੀਫ ਦੇ ਨਿਯੁਕਤੀ ਦੇ ਮਸਲੇ ਉੱਤੇ ਸਰਕਾਰ  ਦੇ ਫੈਸਲੇ ਨੂੰ ਕੋਰਟ ਵਿੱਚ ਚੁਣੋਤੀ ਦਿੱਤੀ ਹੈ।