ਕੋਰੋਨਾ ਪੀੜਤਾਂ ਦੇਸ਼ਾਂ ਦੀ ਮਦਦ ਲਈ ਅੱਗੇ ਆਏ ਜੋ ਬਿਡੇਨ, ਦਾਨ ਕਰਨਗੇ 2 ਕਰੋੜ ਟੀਕੇ
WHO ਦੀ ਅਪੀਲ ਤੋਂ ਬਾਅਦ ਅਮਰੀਕਾ ਆਇਆ ਅੱਗੇ
ਨਵੀਂ ਦਿੱਲੀ: ਦੁਨੀਆਂ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ, ਹਾਲਤ ਬਦ ਤੋਂ ਬਦਤਰ ਹੋ ਰਹੇ ਹਨ। ਹਸਪਤਾਲਾਂ ਵਿਚ ਆਕਸੀਜਨ ਬੈੱਡਾਂ ਦੀ ਕਮੀ ਆ ਰਹੀ ਹੈ। ਮਰੀਜ ਤੜਫ ਤੜਫ ਜਾਨ ਦੇ ਰਹੇ ਨੇ। ਇਸ ਵਿਚਕਾਰ ਬਹੁਤ ਸਾਰੇ ਦੇਸ਼ ਇਕ ਦੂਜੇ ਦੇਸ਼ਾਂ ਦੀ ਮਦਦ ਲਈ ਅੱਗੇ ਆਏ ਤੇ ਹੁਣ ਵੀ ਮਦਦ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਇਕ ਵਾਰ ਫਿਰ ਮਦਦ ਲਈ ਅੱਗੇ ਆਏ ।
ਜੋ ਬਿਡੇਨ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਸਹਾਇਤਾ ਕਰਨਗੇ ਹੈ ਜਿਥੇ ਕੋਰੋਨਾ ਕਹਿਰ ਢਾਹ ਰਿਹਾ ਹੈ ਅਤੇ ਜਿੱਥੇ ਸਰਕਾਰਾਂ ਟੀਕੇ ਨਹੀਂ ਖਰੀਦ ਸਕੀਆਂ ਹਨ। ਰਾਸ਼ਟਰਪਤੀ ਜੋ ਬਿਡੇਨ ਨੇ ਸੋਮਵਾਰ ਰਾਤ ਨੂੰ ਕਿਹਾ ਕਿ ਸੰਯੁਕਤ ਰਾਜ, ਜੂਨ ਵਿੱਚ 2 ਕਰੋੜ ਟੀਕੇ ਦੀਆਂ ਖੁਰਾਕਾਂ ਦਾਨ ਕਰੇਗਾ। ਇਸ ਤੋਂ ਪਹਿਲਾਂ ਵੀ, ਯੂਐਸ ਨੇ 6 ਕਰੋੜ ਟੀਕੇ ਦੀਆਂ ਖੁਰਾਕਾਂ ਦਾਨ ਕਰਨ ਦਾ ਵਾਅਦਾ ਕੀਤਾ ਸੀ।
ਬਿਡੇਨ ਦੀ ਘੋਸ਼ਣਾ ਤੋਂ ਇਕ ਦਿਨ ਪਹਿਲਾਂ, ਡਬਲਯੂਐਚਓ ਦੇ ਮੁਖੀ ਟੇਡਰੋਸ ਗਰੈਬੀਸੀਅਸ ਨੇ ਅਮੀਰ ਦੇਸ਼ਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਇੱਥੇ ਬੱਚਿਆਂ ਅਤੇ ਨੌਜਵਾਨਾਂ ਨੂੰ ਟੀਕਾ ਲਗਾ ਰਹੇ ਹਨ, ਜਦੋਂ ਕਿ ਇਸਦੀ ਜ਼ਰੂਰਤ ਨਹੀਂ ਹੈ ਡਬਲਯੂਐਚਓ ਦੇ ਮੁਖੀ ਨੇ ਕਿਹਾ ਸੀ- ਚੰਗਾ ਹੋਵੇਗਾ ਕਿ ਅਮੀਰ ਦੇਸ਼ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਉਨ੍ਹਾਂ ਦੇਸ਼ਾਂ ਨੂੰ ਟੀਕੇ ਦੇਣਾ ਜਿਥੇ ਹਜੇ ਤੱਕ ਫਰੰਟ ਲਾਈਨ ਦੇ ਕਰਮਚਾਰੀਆਂ ਨੂੰ ਟੀਕੇ ਨਹੀਂ ਲਗਾਏ ਗਏ।
ਇਸ ਤੋਂ ਬਾਅਦ, ਨਿਊਯਾਰਕ ਟਾਈਮਜ਼ ਨੇ ਵੀ ਆਪਣੇ ਸੰਪਾਦਕੀ ਵਿੱਚ ਬਿਡੇਨ ਪ੍ਰਸ਼ਾਸਨ ਨੂੰ ਉਹੀ ਸਲਾਹ ਦਿੱਤੀ ਸੀ। ਖਬਰਾਂ ਅਨੁਸਾਰ- ਅਮਰੀਕੀ ਸਰਕਾਰ ਪਹਿਲਾਂ ਹੀ 6 ਕਰੋੜ ਟੀਕੇ ਦਾਨ ਕਰਨ ਦਾ ਐਲਾਨ ਕਰ ਚੁੱਕੀ ਹੈ। ਹੁਣ ਰਾਸ਼ਟਰਪਤੀ ਨੇ ਫੈਸਲਾ ਲਿਆ ਹੈ ਕਿ 2 ਕਰੋੜ ਟੀਕੇ ਹੋਰ ਦਾਨ ਕੀਤੇ ਜਾਣਗੇ। ਇਹ ਟੀਕੇ ਉਨ੍ਹਾਂ ਦੇਸ਼ਾਂ ਨੂੰ ਦਿੱਤੇ ਜਾਣਗੇ, ਜਿਹੜੇ ਹਾਲਾਤ ਜਿਆਦਾ ਮਾੜੇ ਹਨ ਅਤੇ ਟੀਕੇ ਨਹੀਂ ਖਰੀਦ ਸਕਦੇ।