ਗੁਜਰਾਤ 'ਚ ਵੱਡਾ ਹਾਦਸਾ, ਫੈਕਟਰੀ ਦੀ ਡਿੱਗੀ ਕੰਧ, 12 ਮਜ਼ਦੂਰਾਂ ਦੀ ਗਈ ਜਾਨ
30 ਦੇ ਕਰੀਬ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ
ਅਹਿਮਦਾਬਾਦ: ਗੁਜਰਾਤ ਦੇ ਮੋਰਬੀ ਵਿੱਚ ਇੱਕ ਵੱਡਾ ਹਾਦਸਾ (Major accident in Gujarat) ਵਾਪਰਿਆ ਹੈ। ਇੱਥੇ ਇੱਕ ਕੰਧ ਡਿੱਗਣ ਨਾਲ 12 ਮਜ਼ਦੂਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰੀਬ 30 ਲੋਕ ਕੰਧ ਹੇਠਾਂ ਦੱਬੇ ਹੋਏ ਹਨ। ਇਹ ਹਾਦਸਾ ਮੋਰਬੀ ਜ਼ਿਲੇ ਦੇ ਹਲਵੜ 'ਚ ਸਾਗਰ ਸਾਲਟ ਨਾਂ ਦੀ ਕੰਪਨੀ 'ਚ ਵਾਪਰਿਆ।
ਇਸ ਕੰਪਨੀ ਵਿੱਚ ਨਮਕ ਤਿਆਰ ਕਰਨ ਦਾ ਕੰਮ ਕੀਤਾ (Major accident in Gujarat) ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਧ ਕਾਫੀ ਖਸਤਾ ਹੋ ਗਈ ਸੀ ਅਤੇ ਖਸਤਾਹਾਲ ਹੋਣ ਕਾਰਨ ਡਿੱਗ ਗਈ। ਕੰਪਨੀ 'ਚ ਕਰਮਚਾਰੀ ਨਮਕ ਦੀਆਂ ਬੋਰੀਆਂ ਲਗਾ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਪ੍ਰਸ਼ਾਸਨ ਨੇ ਇਨ੍ਹਾਂ ਬੋਰੀਆਂ ਹੇਠ 30 ਦੇ ਕਰੀਬ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ (Major accident in Gujarat) ਪ੍ਰਗਟਾਇਆ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਜੇਸੀਬੀ ਅਤੇ ਕਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ (Major accident in Gujarat) ਕਰਵਾਇਆ ਗਿਆ ਹੈ।