Assam News: ਅਸਾਮ ’ਚ ‘ਪਾਕਿਸਤਾਨ ਦਾ ਸਮਰਥਨ’ ਕਰਨ ਦੇ ਦੋਸ਼ ’ਚ ਇਕ ਹੋਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਹੁਣ ਤਕ ਸੂਬੇ ਅੰਦਰ ਪਾਕਿਸਤਾਨ ਦਾ ਸਮਰਥਨ ਕਰਨ ਵਾਲੇ 65 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ

Another person arrested in Assam for 'supporting Pakistan'

Another person arrested in Assam for 'supporting Pakistan': ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸਨਿਚਰਵਾਰ ਨੂੰ ਕਿਹਾ ਕਿ ਪਾਕਿਸਤਾਨ ਦਾ ਸਮਰਥਨ ਕਰਨ ਦੇ ਦੋਸ਼ ’ਚ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਸੂਬੇ ’ਚ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਅਜਿਹੀਆਂ ਗ੍ਰਿਫਤਾਰੀਆਂ ਦੀ ਗਿਣਤੀ 65 ਹੋ ਗਈ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਗ੍ਰਿਫਤਾਰੀ ਕੋਕਰਾਝਾਰ ਜ਼ਿਲ੍ਹੇ ’ਚ ਕੀਤੀ ਗਈ ਹੈ। 

ਰਾਸ਼ਟਰ ਵਿਰੋਧੀ ਤੱਤਾਂ ਵਿਰੁਧ ਕਾਰਵਾਈ ਬਾਰੇ ਅਪਡੇਟ ਸਾਂਝਾ ਕਰਦੇ ਹੋਏ ਸਰਮਾ ਨੇ ਐਕਸ ’ਤੇ ਪੋਸਟ ਕੀਤਾ, ‘‘ਕੋਕਰਾਝਾਰ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਪਾਕਿਸਤਾਨ ਦਾ ਸਮਰਥਨ ਕਰਨ ਲਈ ਗੋਸਾਈਗਾਓਂ ਤੋਂ ਜੋਯਨਲ ਅਬੇਦੀਨ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਤਕ 65 ਦੇਸ਼ ਵਿਰੋਧੀ ਗ੍ਰਿਫਤਾਰ ਕੀਤੇ ਗਏ ਹਨ।’’
ਸੂਬੇ ਦੀ ਪੁਲਿਸ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪੋਸਟਾਂ ਸਮੇਤ ‘ਭਾਰਤ ਵਿਰੋਧੀ’ ਅਤੇ ‘ਪਾਕਿਸਤਾਨ ਪੱਖੀ’ ਗਤੀਵਿਧੀਆਂ ਲਈ ਲੋਕਾਂ ਵਿਰੁਧ ਕਾਰਵਾਈ ਕਰ ਰਹੀ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ’ਚ ਵਿਰੋਧੀ ਏ.ਆਈ.ਯੂ.ਡੀ.ਐਫ. ਦੇ ਵਿਧਾਇਕ ਅਮੀਨੁਲ ਇਸਲਾਮ ਵੀ ਸ਼ਾਮਲ ਸਨ। 

ਉਸ ਨੂੰ ਸ਼ੁਰੂ ’ਚ ਪਹਿਲਗਾਮ ਹਮਲੇ ’ਚ ਪਾਕਿਸਤਾਨ ਅਤੇ ਉਸ ਦੀ ਮਿਲੀਭੁਗਤ ਦਾ ਕਥਿਤ ਤੌਰ ’ਤੇ ‘ਬਚਾਅ’ ਕਰਨ ਲਈ ਦੇਸ਼ਧ੍ਰੋਹ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੇਸ ’ਚ ਜ਼ਮਾਨਤ ਮਿਲਣ ਤੋਂ ਬਾਅਦ, ਉਸਨੂੰ ਸਖਤ ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਸਰਮਾ ਨੇ ਪਹਿਲਾਂ ਕਿਹਾ ਸੀ ਕਿ ਗੱਦਾਰਾਂ ਵਿਰੁਧ ਸੂਬਾ ਪੱਧਰੀ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।     (ਪੀਟੀਆਈ)