Javed Akhtar: ਜੇ ਪਾਕਿਸਤਾਨ ਅਤੇ ਨਰਕ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਕਿਹਾ ਜਾਵੇਗਾ ਤਾਂ ਮੈਂ ਨਰਕ ਨੂੰ ਤਰਜੀਹ ਦੇਵਾਂਗਾ: ਜਾਵੇਦ ਅਖਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਨਿਚਰਵਾਰ ਰਾਤ ਨੂੰ ਮੁੰਬਈ ’ਚ ਸ਼ਿਵ ਸੈਨਾ (ਯੂ.ਬੀ.ਟੀ.) ਆਗੂ ਸੰਜੇ ਰਾਊਤ ਦੀ ਕਿਤਾਬ ਦੀ ਘੁੰਡ ਚੁਕਾਈ ਮੌਕੇ ਬੋਲ ਰਹੇ ਸਨ।

If asked to choose between Pakistan and hell, I would prefer hell: Javed Akhtar

Javed Akhtar:  ਦੇਸ਼ ਭਗਤੀ ਅਤੇ ਧਰਮ ’ਤੇ ਅਪਣੇ ਵਿਚਾਰਾਂ ਨੂੰ ਲੈ ਕੇ ਅਕਸਰ ਨਿਸ਼ਾਨੇ ’ਤੇ ਰਹਿਣ ਵਾਲੇ ਉੱਘੇ ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਪਾਕਿਸਤਾਨ ਅਤੇ ਨਰਕ ’ਚੋਂ ਕਿਸੇ ਇਕ ਨੂੰ ਚੁਣਨਾ ਪਿਆ ਤਾਂ ਉਹ ਨਰਕ ’ਚ ਜਾਣਾ ਪਸੰਦ ਕਰਨਗੇ। ਅਖਤਰ (80) ਸਨਿਚਰਵਾਰ ਰਾਤ ਨੂੰ ਮੁੰਬਈ ’ਚ ਸ਼ਿਵ ਸੈਨਾ (ਯੂ.ਬੀ.ਟੀ.) ਆਗੂ ਸੰਜੇ ਰਾਊਤ ਦੀ ਕਿਤਾਬ ਦੀ ਘੁੰਡ ਚੁਕਾਈ ਮੌਕੇ ਬੋਲ ਰਹੇ ਸਨ।

ਖ਼ੁਦ ਨੂੰ ਨਾਸਤਿਕ ਦੱਸਣ ਵਾਲੇ ਗੀਤਕਾਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਦੇ ਕੱਟੜਪੰਥੀ ਰੋਜ਼ਾਨਾ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹਨ। ਉਨ੍ਹਾਂ ਕਿਹਾ, ‘‘ਕਿਸੇ ਦਿਨ, ਮੈਂ ਤੁਹਾਨੂੰ ਅਪਣਾ ਟਵਿੱਟਰ (ਹੁਣ ਐਕਸ) ਅਤੇ ਵਟਸਐਪ ਵਿਖਾਵਾਂਗਾ। ਦੋਹਾਂ ਧਿਰਾਂ ਵਲੋਂ ਮੇਰੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਮੈਂ ਨਾਸ਼ੁਕਰਾ ਨਹੀਂ ਹਾਂ, ਇਸ ਲਈ ਮੈਂ ਕਹਾਂਗਾ ਕਿ ਅਜਿਹੇ ਲੋਕ ਵੀ ਹਨ ਜੋ ਮੇਰੀ ਗੱਲ ਦੀ ਕਦਰ ਕਰਦੇ ਹਨ, ਮੈਨੂੰ ਉਤਸ਼ਾਹਤ ਕਰਦੇ ਹਨ।’’

ਅਖਤਰ ਨੇ ਅੱਗੇ ਕਿਹਾ, ‘‘ਇਕ ਧਿਰ ਕਹਿੰਦੀ ਹੈ ਕਿ ਤੁਸੀਂ ਕਾਫਿਰ ਹੋ ਅਤੇ ਨਰਕ ’ਚ ਜਾਵੋਂਗੇ। ਦੂਸਰਾ ਪੱਖ ਕਹਿੰਦਾ ਹੈ, ‘ਜੇਹਾਦੀ, ਪਾਕਿਸਤਾਨ ਜਾਓ’। ਜੇਕਰ ਪਾਕਿਸਤਾਨ ਅਤੇ ਨਰਕ ਵਿਚੋਂ ਕਿਸੇ ਇਕ ਦੀ ਚੋਣ ਹੁੰਦੀ ਹੈ ਤਾਂ ਮੈਂ ਨਰਕ ਵਿਚ ਜਾਣਾ ਪਸੰਦ ਕਰਾਂਗਾ।’’ ਪੁਰਸਕਾਰ ਜੇਤੂ ਲੇਖਕ ਨੇ ਅੱਗੇ ਕਿਹਾ ਕਿ ਅਜਿਹੇ ਨਾਗਰਿਕ ਵੀ ਹੋਣੇ ਚਾਹੀਦੇ ਹਨ ਜੋ ਕਿਸੇ ਵੀ ਸਿਆਸੀ ਪਾਰਟੀ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ।

19 ਸਾਲ ਦੀ ਉਮਰ ’ਚ ਮੁੰਬਈ ਆਏ ਅਖਤਰ ਨੇ ਅਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਸ਼ਹਿਰ ਅਤੇ ਮਹਾਰਾਸ਼ਟਰ ਨੂੰ ਦਿਤਾ।