Bihar News : ਬਿਹਾਰ ਵਿਚ ਤ੍ਰਿਲੋਕ ਨਿਸ਼ਾਦ ਦੀ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Bihar News : ਨਾਨਕਸ਼ਾਹੀ ਸੰਗਤ ਦੀ ਜ਼ਮੀਨ ਛੁਡਾਉਣ ਦੀ ਕੀਤੀ ਅਪੀਲ

ਸਿੱਖ ਫ਼ੈਡਰੇਸ਼ਨ ਦੇ ਸੰਸਥਾਪਕ ਤ੍ਰਿਲੋਕ ਸਿੰਘ ਨਿਸ਼ਾਦ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ।

Trilok Nishad demanded from Chief Minister Nitish Kumar in Bihar Latest News in Punjabi : ਪਟਨਾ/ਬਿਹਾਰ : ਬਿਹਾਰ ਵਿਚ ਨਾਨਕਸ਼ਾਹੀ ਸੰਗਤ ਦੀ ਜ਼ਮੀਨ ਨੂੰ ਭੂ-ਮਾਫ਼ੀਆ ਦੁਆਰਾ ਕੀਤੇ ਕਬਜ਼ੇ ਤੋਂ ਮੁਕਤ ਕਰਵਾਉਣ ਦੀ ਮੰਗ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਕੀਤੀ। ਪਟਨਾ ਸਿਟੀ ਬਿਹਾਰ ਸਿੱਖ ਫ਼ੈਡਰੇਸ਼ਨ ਦੇ ਸੰਸਥਾਪਕ ਤ੍ਰਿਲੋਕ ਸਿੰਘ ਨਿਸ਼ਾਦ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਬਿਹਾਰ ਵਿਚ ਭੂ-ਮਾਫ਼ੀਆ ਦਰਜਨਾਂ ਇਤਿਹਾਸਕ ਨਾਨਕਸ਼ਾਹੀ ਸੰਗਤਾਂ ਦੀਆਂ ਜ਼ਮੀਨਾਂ 'ਤੇ ਜ਼ਬਰਦਸਤੀ ਸੀਮਾਵਾਂ ਬਣਾ ਰਹੇ ਹਨ ਅਤੇ ਉਸਾਰੀ ਦਾ ਕੰਮ ਕਰ ਰਹੇ ਹਨ। 

ਜਾਣਕਾਰੀ ਮਿਲ ਰਹੀ ਹੈ ਕਿ ਗਯਾ ਜ਼ਿਲ੍ਹੇ ਦੇ ਮਾਨਪੁਰ ਦੇ ਗੋਪਾਲਪੁਰ ਰੋਡ ਵਾਰਡ ਨੰਬਰ 48 ਤੇ 49 ਵਿਚ ਸਥਿਤ 7 ਏਕੜ ਜ਼ਮੀਨ 'ਤੇ ਭੂ-ਮਾਫ਼ੀਆ ਅਤੇ ਤਾਕਤਵਰ ਲੋਕ ਜਾਅਲੀ ਦਸਤਾਵੇਜ਼ ਬਣਾ ਕੇ ਕਬਜ਼ਾ ਕਰ ਰਹੇ ਹਨ ਤੇ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ। ਨਿਸ਼ਾਦ ਨੇ ਕਿਹਾ, ‘ਮੈਂ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਗਯਾ ਜ਼ਿਲ੍ਹੇ ਦੇ ਮਾਨਪੁਰ ਵਿਚ ਨਾਨਕਸ਼ਾਹੀ ਸੰਗਤ ਅਤੇ ਹੋਰ ਜ਼ਿਲ੍ਹਿਆਂ ਵਿਚ ਨਾਨਕਸ਼ਾਹੀ ਸੰਗਤ ਦੀ ਜ਼ਮੀਨ ਨੂੰ ਭੂ-ਮਾਫ਼ੀਆ ਤੇ ਹੋਰ ਤਾਕਤਾਂ ਤੋਂ ਕਬਜ਼ਾ ਮੁਕਤ ਕਰਵਾਇਆ ਜਾਵੇ।