ਲਗਾਤਾਰ 11ਵੇਂ ਦਿਨ ਪਟਰੌਲ 55 ਪੈਸੇ ਅਤੇ ਡੀਜ਼ਲ 60 ਪੈਸੇ ਵਧਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲ ਕੰਪਨੀ ਨੇ 11ਵੇਂ ਦਿਨ ਲਗਾਤਾਰ ਪਟਰੌਲ ਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ।

petrol-diesel

ਨਵੀਂ ਦਿੱਲੀ, 17 ਜੂਨ: ਤੇਲ ਕੰਪਨੀ ਨੇ 11ਵੇਂ ਦਿਨ ਲਗਾਤਾਰ ਪਟਰੌਲ ਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਬੁਧਵਾਰ ਨੂੰ ਪਟਰੌਲ ਦੀ ਕੀਮਤ 60 ਪੈਸੇ ਪ੍ਰਤਿ ਲੀਟਰ ਹੋ ਗਈ। ਕੁਲ ਮਿਲਾ ਕੇ ਪਿਛਲੇ 11ਵੇਂ ਦਿਨ ਵਿਚ ਪਟਰੌਲ 6.02 ਰੁਪਏ ਅਤੇ ਡੀਜ਼ਲ ਦੀ ਕੀਮਤ 6.40 ਰੁਪਏ ਪ੍ਰਤਿ ਲੀਟਰ ਹੋ ਚੁੱਕਾ ਹੈ।

ਤੇਲ ਮਾਰਕੀਟਿੰਗ ਕੰਪਨੀ ਦੁਆਰਾ ਜਾਰੀ ਸੂਚਨਾ ਦੇ ਮੁਤਾਬਕ ਦਿੱਲੀ ਵਿਚ ਪਟਰੌਲ 76.73 ਰਪੁਏ ਤੋਂ ਵੱਧ ਕੇ 77,28 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਅਤੇ ਡੀਜ਼ਲ ਦੀ 75.19 ਰੁਪਏ ਤੋਂ ਵੱਧ ਕੇ 75.79 ਰੁਪਏ ਪ੍ਰਤੀ ਲੀਟਰ  ਹੋ ਚੁੱਕਾ ਹੈ।  (ਏਜੰਸੀ)