DRI ਨੂੰ ਮਿਲੀ ਵੱਡੀ ਕਾਮਯਾਬੀ, ਇੰਫਾਲ ਤੋਂ 43 ਕਿਲੋ ਸੋਨਾ ਬਰਾਮਦ, ਦੋ ਤਸਕਰ ਗ੍ਰਿਫ਼ਤਾਰ
ਡੀ.ਆਰ.ਆਈ. ਜਾਂਚ ਕਰ ਰਹੀ ਹੈ ਕਿ ਇਹ ਕਿਸ ਦਾ ਸੋਨਾ ਹੈ ਅਤੇ ਕਿੱਥੇ ਡਿਲੀਵਰ ਕਰਨ ਦੀ ਯੋਜਨਾ ਸੀ।
ਨਵੀਂ ਦਿੱਲੀ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (Directorate of Revenue Intelligence) ਨੇ ਇਕ ਵੱਡਾ ਅਭਿਆਨ ਚਲਾਉਂਦੇ ਹੋਏ 21 ਕਰੋੜ ਰੁਪਏ ਦਾ 43 ਕਿਲੋ ਸੋਨਾ ਬਰਾਮਦ ਕੀਤਾ ਹੈ। ਡੀਆਰਆਈ ਅਧਿਕਾਰੀਆਂ ਦੇ ਅਨੁਸਾਰ, 16 ਜੂਨ ਨੂੰ ਇੱਕ ਸੂਚਨਾ ਮਿਲਣ ਤੋਂ ਬਾਅਦ ਇੰਫਾਲ ਵਿੱਚ ਇੱਕ ਵਾਹਨ ਨੂੰ ਰੋਕਿਆ ਗਿਆ ਅਤੇ ਵਾਹਨ ਵਿਚ ਬੈਠੇ ਦੋ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ 260 ਸੋਨੇ ਦੇ ਬਿਸਕੁਟ ਬਰਾਮਦ ਕੀਤਾ ਗਏ, ਜਿਨ੍ਹਾਂ ਦਾ ਭਾਰ 43 ਕਿੱਲੋ ਤੋਂ ਵੀ ਜ਼ਿਆਦਾ ਸੀ।
ਇਹ ਵਿਦੇਸ਼ੀ ਸੋਨੇ ਦੇ ਬਿਸਕੁਟ 3 ਥਾਵਾਂ 'ਤੇ ਵਿਸ਼ੇਸ਼ ਗੁਫਾ ਬਣਾ ਕੇ ਕਾਰ ਵਿਚ ਛੁਪਾਏ ਗਏ ਸਨ, ਇਨ੍ਹਾਂ ਨੂੰ ਕੱਢਣ ਲਈ ਲਗਭਗ 18 ਘੰਟੇ ਦਾ ਸਮਾਂ ਲੱਗਿਆ, ਦੋਸ਼ੀ ਪਹਿਲਾਂ ਵੀ ਇਸ ਵਾਹਨ ਦੀ ਵਰਤੋਂ ਤਸਕਰੀ ਲਈ ਇਸਤੇਮਾਲ ਕਰਦੇ ਸਨ। ਡੀਆਰਆਈ ਅਧਿਕਾਰੀਆਂ ਅਨੁਸਾਰ, ਤਾਲਾਬੰਦੀ ਤੋਂ ਬਾਅਦ ਵੀ ਸੋਨੇ ਦੀ ਤਸਕਰੀ ਜਾਰੀ ਹੈ, ਪਿਛਲੇ 3 ਮਹੀਨਿਆਂ ਵਿੱਚ ਗੁਹਾਟੀ ਜ਼ੋਨਲ ਯੂਨਿਟ ਮਿਆਂਮਾਰ ਸੈਕਟਰ ਤੋਂ 67 ਕਿਲੋ ਸੋਨਾ ਬਰਾਮਦ ਹੋਇਆ ਹੈ, ਜਿਸ ਦੀ ਕੀਮਤ 33 ਕਰੋੜ ਹੈ। ਜਿਸ ਵਿਚ 55 ਕਿਲੋ ਸੋਨਾ ਸਿਰਫ਼ ਜੂਨ ਮਹੀਨੇ ਵਿਚ ਫੜਿਆ ਗਿਆ, ਇਹ ਸੋਨੇ ਦੀ ਤਸਕਰੀ ਭਾਰਤ-ਮਿਆਂਮਾਰ ਸਰਹੱਦ ਤੋਂ ਹੋ ਰਹੀ ਹੈ।
ਤਸਕਰਾਂ ਨੇ ਬਿਸਕੁਟ ਨੂੰ ਲੁਕਾਉਣ ਲਈ ਵੱਖ-ਵੱਖ ਤਰ੍ਹਾਂ ਦੀ 3 ਕੈਵਿਟੀ ਕਾਰ ਵਿਚ ਬਣਵਾਈ ਸੀ। ਡੀ.ਆਰ.ਆਈ. ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਿਸ ਦਾ ਸੋਨਾ ਹੈ ਅਤੇ ਕਿੱਥੇ ਡਿਲੀਵਰ ਕਰਨ ਦੀ ਯੋਜਨਾ ਸੀ।