PM ਮੋਦੀ ਨੇ ਪਾਵਾਗੜ੍ਹ ਦੇ ਕਾਲਿਕਾ ਮੰਦਿਰ 'ਚ ਕੀਤੀ ਪੂਜਾ, 500 ਸਾਲ ਬਾਅਦ ਸਿਖਰ 'ਤੇ ਲਹਿਰਾਇਆ ਝੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਸਦੀਆਂ ਤੋਂ ਮੰਦਰ ’ਤੇ ਨਹੀਂ ਲਹਿਰਾਇਆ ਗਿਆ ਸੀ ਝੰਡਾ

photo

 

ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਪੰਚਮਹਾਲ ਜ਼ਿਲੇ ਦੇ ਮਸ਼ਹੂਰ ਮਹਾਕਾਲੀ ਮੰਦਰ 'ਚ ਰਵਾਇਤੀ ਝੰਡਾ ਲਹਿਰਾਇਆ। ਉਨ੍ਹਾਂ ਕਿਹਾ ਕਿ ਮੰਦਰ ਵਿੱਚ ਲਹਿਰਾਇਆ ਗਿਆ ਝੰਡਾ ਨਾ ਸਿਰਫ਼ ਸਾਡੀ ਰੂਹਾਨੀਅਤ ਦਾ ਪ੍ਰਤੀਕ ਹੈ, ਸਗੋਂ ਇਹ ਦਰਸਾਉਂਦਾ ਹੈ ਕਿ ਸਦੀਆਂ ਬੀਤ ਜਾਣ ਦੇ ਬਾਵਜੂਦ ਸਾਡੀ ਆਸਥਾ ਮਜ਼ਬੂਤ ​​ਹੈ।

 

 

ਉਨ੍ਹਾਂ ਕਿਹਾ ਕਿ ਪੰਜ ਸਦੀਆਂ ਤੋਂ ਮੰਦਰ ’ਤੇ ਝੰਡਾ ਨਹੀਂ ਲਹਿਰਾਇਆ ਗਿਆ ਅਤੇ ਆਜ਼ਾਦੀ ਦੇ 75 ਸਾਲ ਬਾਅਦ ਵੀ ਇਹ ਝੰਡਾ ਨਹੀਂ ਲਹਿਰਾਇਆ ਗਿਆ। ਦੱਸ ਦੇਈਏ ਕਿ ਲਗਭਗ 500 ਸਾਲ ਪਹਿਲਾਂ ਸੁਲਤਾਨ ਮਹਿਮੂਦ ਬੇਗਦਾ ਦੁਆਰਾ ਮੰਦਰ ਦੀ ਸਿਖਰ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਇਸ ਨੂੰ ਹੁਣ ਪਾਵਾਗੜ੍ਹ ਪਹਾੜੀ 'ਤੇ 11ਵੀਂ ਸਦੀ ਦੇ ਮੰਦਰ ਦੇ ਪੁਨਰ ਵਿਕਾਸ ਦੇ ਹਿੱਸੇ ਵਜੋਂ ਬਹਾਲ ਕੀਤਾ ਗਿਆ ਹੈ।

 

 

ਮੋਦੀ ਨੇ ਮੁੜ ਵਿਕਸਤ ਮਹਾਕਾਲੀ ਮੰਦਿਰ ਦਾ ਉਦਘਾਟਨ ਕੀਤਾ, ਜੋ ਕਿ ਚੰਪਾਨੇਰ-ਪਾਵਾਗੜ੍ਹ ਪੁਰਾਤੱਤਵ ਪਾਰਕ ਦੇ ਅੰਦਰ ਸਥਿਤ ਹੈ ਅਤੇ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਹੈ। ਇਹ  ਸਥਾਨ ਹਰ ਸਾਲ ਲੱਖਾਂ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ। ਮੰਦਿਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 15ਵੀਂ ਸਦੀ ਵਿੱਚ ਸੁਲਤਾਨ ਮਹਿਮੂਦ ਬੇਗਦਾ ਨੇ ਚੰਪਾਨੇਰ ਉੱਤੇ ਆਪਣੇ ਹਮਲੇ ਦੌਰਾਨ ਮੰਦਰ ਦਾ ਅਸਲੀ ਸਿਰਾ ਨਸ਼ਟ ਕਰ ਦਿੱਤਾ ਸੀ। ਜਲਦੀ ਹੀ, ਮੰਦਰ ਦੇ ਸਿਖਰ 'ਤੇ ਇਕ ਮੁਸਲਮਾਨ ਸੰਤ ਸਦਨਸ਼ਾਹ ਪੀਰ ਦੀ ਦਰਗਾਹ ਬਣ ਗਈ।

 

 

ਉਨ੍ਹਾਂ ਕਿਹਾ, "ਝੰਡਾ ਲਹਿਰਾਉਣ ਲਈ ਸਿਖਰ 'ਤੇ ਇੱਕ ਖੰਭੇ ਦੀ ਲੋੜ ਹੁੰਦੀ ਹੈ ਇਥੇ ਕੋਈ ਸਿਖਰ ਨਹੀਂ ਸੀ, ਇਸ ਲਈ ਇੰਨੇ ਸਾਲਾਂ ਵਿੱਚ ਕੋਈ ਝੰਡਾ ਨਹੀਂ ਲਗਾਇਆ ਗਿਆ। ਜਦੋਂ ਕੁਝ ਸਾਲ ਪਹਿਲਾਂ ਮੁੜ ਵਿਕਾਸ ਸ਼ੁਰੂ ਹੋਇਆ ਸੀ, ਅਸੀਂ ਦਰਗਾਹ ਦੇ ਦੇਖਭਾਲ ਕਰਨ ਵਾਲਿਆਂ ਨੂੰ ਅਜਿਹਾ ਕਰਨ ਲਈ ਕਿਹਾ ਸੀ। ਉਹਨਾਂ ਕਿਹਾ, "ਸਾਡੇ ਵਿੱਚ ਇੱਕ ਦੋਸਤਾਨਾ ਸਮਝੌਤਾ ਹੋਇਆ ਸੀ ਅਤੇ ਦਰਗਾਹ ਨੂੰ ਮੰਦਰ ਦੇ ਨੇੜੇ ਇੱਕ ਜਗ੍ਹਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।