ਭਾਰਤ ਦੇ ਬੈਡਮਿੰਟਨ ਖਿਡਾਰੀ ਸਾਤਵਿਕ-ਚਿਰਾਗ ਦੀ ਜੋੜੀ ਬਣੀ ਚੈਂਪੀਅਨ, ਜਿੱਤਿਆ ਇੰਡੋਨੇਸ਼ੀਆ ਓਪਨ ਦਾ ਖਿਤਾਬ  

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਜੋੜੀ ਨੇ ਮਲੇਸ਼ੀਆ ਦੇ ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਜੋੜੀ ਨੂੰ ਸਿੱਧੇ ਗੇਮਾਂ ਵਿਚ 21-17, 21-18 ਨਾਲ ਹਰਾਇਆ।

Satwik-Chirag

ਨਵੀਂ ਦਿੱਲੀ -  ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀਆਂ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਇੰਡੋਨੇਸ਼ੀਆ ਓਪਨ ਦਾ ਖਿਤਾਬ ਜਿੱਤ ਲਿਆ ਹੈ। ਪੁਰਸ਼ ਡਬਲਜ਼ ਫਾਈਨਲ ਵਿਚ ਭਾਰਤੀ ਜੋੜੀ ਨੇ ਮਲੇਸ਼ੀਆ ਦੇ ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਜੋੜੀ ਨੂੰ ਸਿੱਧੇ ਗੇਮਾਂ ਵਿਚ 21-17, 21-18 ਨਾਲ ਹਰਾਇਆ।

ਸਾਤਵਿਕ ਅਤੇ ਚਿਰਾਗ ਦੀ ਜੋੜੀ ਦਾ ਇਹ ਪਹਿਲਾ ਸੁਪਰ 1000 ਵਿਸ਼ਵ ਟੂਰ ਖਿਤਾਬ ਹੈ। ਮਲੇਸ਼ੀਆ ਦੀ ਜੋੜੀ ਤੋਂ 7 ਵਾਰ ਹਾਰਨ ਤੋਂ ਬਾਅਦ ਸਾਤਵਿਕ ਅਤੇ ਚਿਰਾਗ ਨੇ ਪਹਿਲੀ ਜਿੱਤ ਦਰਜ ਕੀਤੀ। ਇੰਡੋਨੇਸ਼ੀਆ ਓਪਨ ਦੇ ਡਬਲਜ਼ ਮੁਕਾਬਲੇ ਵਿਚ ਇਹ ਭਾਰਤ ਦਾ ਪਹਿਲਾ ਖਿਤਾਬ ਵੀ ਹੈ।

ਸਾਤਵਿਕ ਅਤੇ ਚਿਰਾਗ ਨੇ ਮਲੇਸ਼ੀਆ ਦੀ ਜੋੜੀ ਖਿਲਾਫ 7 ਵਾਰ ਹਾਰਨ ਤੋਂ ਬਾਅਦ ਪਹਿਲੀ ਜਿੱਤ ਹਾਸਲ ਕੀਤੀ ਹੈ। ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਜੋੜੀ ਪੁਰਸ਼ ਡਬਲਜ਼ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਹੈ। 

ਸਾਤਵਿਕ ਅਤੇ ਚਿਰਾਗ ਇਸ ਤੋਂ ਪਹਿਲਾਂ ਸੁਪਰ 100, ਸੁਪਰ 300, ਸੁਪਰ 500 ਅਤੇ ਸੁਪਰ 750 ਦੇ ਖਿਤਾਬ ਜਿੱਤ ਚੁੱਕੇ ਹਨ। ਉਹ ਸਾਰੇ ਸੁਪਰ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਵੀ ਹੈ। ਪੁਰਸ਼ ਸਿੰਗਲਜ਼ ਵਿੱਚ ਕਿਦਾਂਬੀ ਸ੍ਰੀਕਾਂਤ ਨੇ 2017 ਵਿੱਚ ਖ਼ਿਤਾਬ ਜਿੱਤਿਆ ਸੀ।