ਜ਼ੀ ਐਡਵਾਂਸ 2023 ਟਾਪਰਸ- ਵੀਸੀ ਰੈੱਡੀ ਨੇ ਹਾਸਲ ਕੀਤਾ ਏਅਰ 1, ਮਹਿਲਾਵਾਂ ’ਚ ਨਿਆਕਾਂਤੀ ਨਾਗਾ ਭਵਿਆ ਸ਼੍ਰੀ ਰਹੀ ਟਾਪਰ
ਜਦਕਿ ਲੜਕੀਆਂ ਵਿਚ ਵੀ ਹੈਦਰਾਬਾਦ ਜ਼ੋਨ ਦੀ ਨਿਆਕਾਂਤੀ ਨਾਗਾ ਭਵਿਆ ਸ਼੍ਰੀ ਨੇ ਟਾਪ ਕੀਤਾ ਹੈ। ਭਵਿਆ ਸ਼੍ਰੀ ਨੇ 360 ਵਿਚੋਂ 298 ਅੰਕ ਪ੍ਰਾਪਤ ਕੀਤੇ ਹਨ।
ਨਵੀਂ ਦਿੱਲੀ : ਜੇਈਈ ਐਡਵਾਂਸ 2023 ਦਾ ਨਤੀਜਾ ਜਾਰੀ ਕਰ ਦਿਤਾ ਗਿਆ ਹੈ। ਇਹ ਪ੍ਰੀਖਿਆ IIT ਗੁਹਾਟੀ ਵਲੋਂ 4 ਜੂਨ ਨੂੰ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਕਰਵਾਈ ਗਈ ਸੀ। ਪ੍ਰੀਖਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕਿਸੇ ਵੀ ਕੇਂਦਰ ਤੋਂ ਨਕਲ ਹੋਣ ਦੀ ਖ਼ਬਰ ਨਹੀਂ ਹੈ। ਜਿਹੜੇ ਵਿਦਿਆਰਥੀ ਜੇਈਈ ਐਡਵਾਂਸਡ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ, ਉਹ ਅਧਿਕਾਰਤ ਵੈੱਬਸਾਈਟ jeeadv.ac.in 'ਤੇ ਜਾ ਕੇ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ।
ਨਤੀਜਾ ਡਾਊਨਲੋਡ ਕਰਨ ਲਈ ਕਦਮ ਅਧਿਕਾਰਤ ਵੈੱਬਸਾਈਟ 'ਤੇ ਦਿਤੇ ਗਏ ਹਨ। ਵਾਵਿਲਾ ਚਿਦਵਿਲਾਸ ਰੈੱਡੀ ਹੈਦਰਾਬਾਦ ਜ਼ੋਨ ਤੋਂ ਟਾਪ 'ਤੇ ਰਹੇ ਹਨ। ਉਸ ਨੇ 360 ਵਿਚੋਂ 341 ਅੰਕ ਪ੍ਰਾਪਤ ਕੀਤੇ। ਜਦਕਿ ਲੜਕੀਆਂ ਵਿਚ ਵੀ ਹੈਦਰਾਬਾਦ ਜ਼ੋਨ ਦੀ ਨਿਆਕਾਂਤੀ ਨਾਗਾ ਭਵਿਆ ਸ਼੍ਰੀ ਨੇ ਟਾਪ ਕੀਤਾ ਹੈ। ਭਵਿਆ ਸ਼੍ਰੀ ਨੇ 360 ਵਿਚੋਂ 298 ਅੰਕ ਪ੍ਰਾਪਤ ਕੀਤੇ ਹਨ।
ਕੁੱਲ 125 ਵਿਦੇਸ਼ੀ ਉਮੀਦਵਾਰਾਂ ਨੇ ਜੇਈਈ ਐਡਵਾਂਸ 2023 ਦੀ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ। ਜਿਸ ਵਿਚੋਂ 108 ਹਾਜ਼ਰ ਹੋਏ ਅਤੇ 13 ਪਾਸ ਹੋਏ। ਇਸ ਦੇ ਨਾਲ ਹੀ ਜੇਈਈ ਐਡਵਾਂਸ ਪ੍ਰੀਖਿਆ ਵਿਚ ਕੁੱਲ 1,80,372 ਉਮੀਦਵਾਰਾਂ ਵਿਚੋਂ 43,000 ਨੇ ਪ੍ਰੀਖਿਆ ਪਾਸ ਕੀਤੀ ਹੈ।
ਨਿਆਕਾਂਤੀ ਨਾਗਾ ਭਵਿਆ ਸ਼੍ਰੀ ਨੇ ਜੇਈਈ ਐਡਵਾਂਸਡ ਪ੍ਰੀਖਿਆ 2023 ਵਿੱਚ ਦੇਸ਼ ਭਰ ਵਿਚ 56ਵਾਂ ਰੈਂਕ ਹਾਸਲ ਕੀਤਾ ਹੈ। ਨਿਆਕਾਂਤੀ ਨਾਗਾ ਭਵਿਆ ਸ਼੍ਰੀ ਹੈਦਰਾਬਾਦ ਆਈਆਈਟੀ ਜ਼ੋਨ ਨਾਲ ਸਬੰਧਤ ਹੈ।