Delhi Bomb Threat News: ਦਿੱਲੀ ਹਵਾਈ ਅੱਡੇ 'ਤੇ ਬੰਬ ਦੀ ਧਮਕੀ, ਈਮੇਲ ਰਾਹੀਂ ਮਿਲਿਆ ਸੁਨੇਹਾ
ਦੁਬਈ ਜਾ ਰਹੀ ਸੀ ਫਲਾਈਟ
Image: For representation purpose only.
Delhi Bomb Threat News: ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ 'ਚ ਬੰਬ ਹੋਣ ਦੀ ਖਬਰ ਨਾਲ ਦਿੱਲੀ ਏਅਰਪੋਰਟ 'ਤੇ ਸਵੇਰ ਸਮੇਂ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 9.35 ਵਜੇ ਦਿੱਲੀ ਤੋਂ ਦੁਬਈ ਜਾਣ ਵਾਲੀ ਫਲਾਈਟ 'ਚ ਬੰਬ ਦੀ ਧਮਕੀ ਵਾਲੀ ਈ-ਮੇਲ ਆਈਜੀਆਈ ਏਅਰਪੋਰਟ ਦੇ ਡਾਇਲ ਦਫਤਰ ਨੂੰ ਭੇਜੀ ਗਈ।
ਸੂਚਨਾ ਤੋਂ ਬਾਅਦ ਏਅਰਪੋਰਟ 'ਤੇ ਅਲਰਟ ਜਾਰੀ ਕਰ ਦਿਤਾ ਗਿਆ। ਸੁਰੱਖਿਆ ਏਜੰਸੀ ਅਤੇ ਬੰਬ ਨਿਰੋਧਕ ਦਸਤੇ ਨੇ ਜਹਾਜ਼ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੇਲ ਭੇਜਣ ਵਾਲੇ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ।
(For more Punjabi news apart from Dubai-bound flight at Delhi Airport receives bomb threat, stay tuned to Rozana Spokesman)