ISRO ਦਾ ਰਾਕੇਟ ਧਰਤੀ ਦੇ ਵਾਯੂਮੰਡਲ ’ਚ ਮੁੜ ਦਾਖਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿੰਨ ਟਨ ਭਾਰ ਵਾਲੀ ‘ਰਾਕੇਟ ਬਾਡੀ’ ਨੂੰ 450 ਕਿਲੋਮੀਟਰ ਦੀ ਉਚਾਈ ’ਤੇ ਆਰਬਿਟ ’ਚ ਛੱਡ ਦਿਤਾ ਗਿਆ ਸੀ

ISRO

ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਮੰਗਲਵਾਰ ਨੂੰ ਕਿਹਾ ਕਿ ਐਲ.ਵੀ.ਐਮ.3 ਐਮ3/ਵਨਵੈਬ ਇੰਡੀਆ-2 ਮਿਸ਼ਨ ’ਚ ਸ਼ਾਮਲ ਜਹਾਜ਼ ਦਾ ‘ਕ੍ਰਾਇਓਜੈਨਿਕ’ ਉੱਪਰਲਾ ਹਿੱਸਾ ਧਰਤੀ ਦੇ ਵਾਯੂਮੰਡਲ ’ਚ ਦੁਬਾਰਾ ਦਾਖਲ ਹੋ ਗਿਆ ਹੈ। 

ਪੁਲਾੜ ਏਜੰਸੀ ਨੇ ਕਿਹਾ ਕਿ 26 ਮਾਰਚ, 2023 ਨੂੰ 36 ਵਨਵੈੱਬ ਸੈਟੇਲਾਈਟ ਲਾਂਚ ਕਰਨ ਤੋਂ ਬਾਅਦ ਲਗਭਗ ਤਿੰਨ ਟਨ ਭਾਰ ਵਾਲੀ ‘ਰਾਕੇਟ ਬਾਡੀ’ ਨੂੰ 450 ਕਿਲੋਮੀਟਰ ਦੀ ਉਚਾਈ ’ਤੇ ਆਰਬਿਟ ’ਚ ਛੱਡ ਦਿਤਾ ਗਿਆ ਸੀ। 

ਐਲ.ਵੀ.ਐਮ. 3 ਦੀ ਲਗਾਤਾਰ ਛੇਵੀਂ ਸਫਲ ਉਡਾਣ ’ਚ, ਜਹਾਜ਼ ਨੇ ਯੂ.ਕੇ. ਹੈੱਡਕੁਆਰਟਰ ਵਨਵੈਬ ਨਾਲ ਸਬੰਧਤ 36 ਸੈਟੇਲਾਈਟਾਂ ਨੂੰ ਉਨ੍ਹਾਂ ਦੇ ਲੋੜੀਂਦੇ ਪੰਧ ’ਚ ਦਾਖਲ ਕੀਤਾ ਸੀ। ਇਸਰੋ ਨੇ ਕਿਹਾ ਕਿ ਸਟੈਂਡਰਡ ਪ੍ਰਕਿਰਿਆ ਦੇ ਅਨੁਸਾਰ, ਹਾਦਸੇ ’ਚ ਟੁੱਟਣ ਦੇ ਸੰਭਾਵਤ ਖਤਰੇ ਨੂੰ ਘੱਟ ਕਰਨ ਲਈ ਵਾਧੂ ਬਾਲਣ ਖਰਚ ਕਰ ਕੇ ਉੱਪਰਲੇ ਹਿੱਸੇ ਨੂੰ ਬੇਅਸਰ ਕੀਤਾ ਗਿਆ ਸੀ।

ਇਸਰੋ ਨੇ 14 ਜੂਨ ਨੂੰ ਦੁਬਾਰਾ ਐਂਟਰੀ ਬਾਰੇ ਅਪਡੇਟ ਦਿੰਦੇ ਹੋਏ ਕਿਹਾ, ‘‘ਯੂਟੀਸੀ ਤੋਂ 15:05 ਯੂ.ਟੀ.ਸੀ. ਦੇ ਵਿਚਕਾਰ ਦੀ ਮਿਆਦ ’ਚ ਦੁਬਾਰਾ ਐਂਟਰੀ ਹੋਣ ਦੀ ਉਮੀਦ ਹੈ।’’ ਯੂ.ਟੀ.ਸੀ. ਦਾ ਮਤਲਬ ਹੈ ਯੂਨੀਵਰਸਲ ਟਾਈਮ ਕੋਆਰਡੀਨੇਟਡ। ਇਹ ਸਮੇਂ ਦਾ ਇਕ ਤਾਲਮੇਲ ਪੈਮਾਨਾ ਹੈ।