ਕੁਲਗਾਮ ਵਿਚ ਮੁਕਾਬਲੇ ਦੌਰਾਨ ਤਿੰਨ ਅਤਿਵਾਦੀ ਹਲਾਕ, ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਤਿੰਨ

File Photo

ਜੰਮੂ, 17 ਜੁਲਾਈ (ਸਰਬਜੀਤ ਸਿੰਘ) : ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਤਿੰਨ ਅਤਿਵਾਦੀ ਮਾਰੇ ਗਏ ਅਤੇ ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ।  ਕਸ਼ਮੀਰ ਰੇਂਜ ਦੇ ਇੰਸਪੈਕਟਰ ਜਨਰਲ (ਆਈ.ਜੀ.ਪੀ.) ਵਿਜੇ ਕੁਮਾਰ ਨੇ ਕਿਹਾ ਕਿ ਚੋਟੀ ਦਾ ਜੈਸ਼-ਏ-ਮੁਹੰਮਦ ਕਮਾਂਡਰ, ਜੋ ਅਤਿਵਾਦੀਆਂ ਵਿਚੋਂ ਇਕ ਸੀ, ਨੂੰ ਮੁਕਾਬਲੇ ਵਿਚ ਦੋ ਹੋਰਾਂ ਅਤਿਵਾਦੀਆਂ ਨਾਲ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਮਾਰੇ ਗਏ ਜੈਸ਼ ਕਮਾਂਡਰ ਦੀ ਪਛਾਣ ਵਲੀਦ ਭਾਈ ਵਜੋਂ ਹੋਈ ਹੈ ਜੋ ਆਈ.ਈ.ਡੀ. ਮਾਹਰ ਸੀ ਅਤੇ ਹੁਣ ਤਕ ਚਾਰ ਵਾਰ ਪੁਲਿਸ ਘੇਰੇ ਤੋਂ ਫ਼ਰਾਰ ਹੋਇਆ ਸੀ।

ਸ੍ਰੀਨਗਰ ਵਿਚ ਪੁਲਿਸ ਕੰਟਰੋਲ ਰੂਮ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਈਜੀਪੀ ਨੇ ਕਿਹਾ ਕਿ ਕੁਲਗਾਮ ਦੇ ਦਮਹਾਲ-ਹਾਂਜੀਪੋਰਾ ਖੇਤਰ ਦੇ ਨਾਗਨਾਦ ਪਿੰਡ ਵਿਚ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦੌਰਾਨ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ  ਤਿੰਨ ਅਤਿਵਾਦੀ ਮਾਰੇ ਗਏ ਜਿਨ੍ਹਾਂ ਵਿਚ ਆਈ.ਈ.ਡੀ. ਮਾਹਰ ਵਲੀਦ ਭੱਟ ਉਰਫ ਵਲੀਦ ਭਾਈ ਵੀ ਸ਼ਾਮਲ ਸੀ। ਆਈਜੀਪੀ ਨੇ ਕਿਹਾ ਕਿ ਮਾਰਿਆ ਗਿਆ ਜੈਸ਼ ਕਮਾਂਡਰ ਸੱਭ ਤੋਂ ਵੱਧ ਲੋੜੀਂਦੇ 12 ਕਮਾਂਡਰਾਂ ਵਿਚੋਂ ਇਕ ਸੀ ਜਿਨ੍ਹਾਂ ਦੀ ਸੂਚੀ ਪਹਿਲਾਂ ਹੀ 2 ਜੁਲਾਈ ਨੂੰ ਮੀਡੀਆ ਨਾਲ ਸਾਂਝੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਦੋ ਹੋਰ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਨਹੀ ਹੋ ਸਕੀ। 

ਉਨ੍ਹਾਂ ਕਿਹਾ ਕਿ ਇਹ ਸੁਰੱਖਿਆ ਬਲਾਂ ਲਈ ਵੱਡੀ ਸਫਲਤਾ ਹੈ ਕਿਉਂਕਿ ਵਲੀਦ ਭਾਈ ਪਿਛਲੇ ਡੇਢ ਸਾਲਾਂ ਤੋਂ ਸਰਗਰਮ ਸੀ ਅਤੇ ਕਾਜ਼ੀਗੁੰਡ ਰਾਜ ਮਾਰਗ ਸਮੇਤ ਦਖਣੀ ਕਸ਼ਮੀਰ ਦੇ ਇਲਾਕਿਆਂ ਵਿਚ ਸਰਗਰਮ ਸੀ। ਮਾਰੇ ਗਏ ਜੈਸ਼ ਕਮਾਂਡਰ ਤੋਂ ਯੂਐਸ ਵਿਚ ਬਣਾਈ ਐਮ -4 ਕਾਰਬਾਈਨ ਬਰਾਮਦ ਕੀਤੀ ਹੈ। ਆਈਜੀਪੀ ਨੇ ਕਿਹਾ ਕਿ ਪੁਲਿਸ ਨਾ ਤਾਂ ਅਤਿਵਾਦੀਆਂ ਦੇ ਪਰਵਾਰਕ ਜੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਨਾ ਹੀ ਇਹ ਉਨ੍ਹਾਂ ਨੂੰ ਪਰੇਸ਼ਾਨ ਕਰਦੀ ਹੈ। “ਸਿਰਫ ਇੱਕ ਹੀ ਕੇਸ ਹੈ ਜਿਥੇ ਅਸੀਂ ਮਾਰੇ ਗਏ ਖਾੜਕੂ ਦੀ ਮਾਂ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਪੁਖ਼ਤਾ ਸਬੂਤ ਸਨ।