ਭਾਰਤੀ ਪੱਤਰਕਾਰ ਦਾਨਿਸ਼ ਸਿਦੀਕੀ ਦੀ ਮੌਤ ’ਤੇ ਤਾਲਿਬਾਨ ਨੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਨੂੰ ਅਫ਼ਸੋਸ ਹੈ ਕਿ ਪੱਤਰਕਾਰ ਬਿਨਾਂ ਕਿਸੇ ਜਾਣਕਾਰੀ ਦੇ ਜੰਗ ਦੇ ਖੇਤਰ ਵਿਚ ਦਾਖ਼ਲ ਹੋ ਰਹੇ ਹਨ। 

Danish Siddiqui

ਨਵੀਂ ਦਿੱਲੀ : ਦਿੱਲੀ ਦਾ ਰਹਿਣ ਵਾਲਾ ਦਾਨਿਸ ਸਿਦੀਕੀ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਕਵਰ ਕਰਨ ਗਿਆ ਸੀ, ਜਿਥੇ ਉਸ ਦਾ ਮੌਤ ਹੋ ਗਈ। ਦਾਨਿਸ ਸਿੱਦੀਕੀ ਜੋ ਕਿ ਨਿਊਜ ਏਜੰਸੀ ਰਾਇਟਰਜ਼ ਲਈ ਕੰਮ ਕਰਦਾ ਸੀ, ਸਰਹੱਦ ਪਾਰ ਨੇੜੇ ਅਫ਼ਗ਼ਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕਿਆਂ ਦਰਮਿਆਨ ਹੋਈ ਝੜਪ ਦੀ ਕਵਰੇਜ ਦੌਰਾਨ ਮਾਰਿਆ ਗਿਆ।

ਤਾਲਿਬਾਨ ਨੇ ਕਿਹਾ ਹੈ ਕਿ ਉਹ ਨਹੀਂ ਜਾਣਦਾ ਹੈ ਕਿ ਕਿਸ ਤਰ੍ਹਾਂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਮਾਰ ਦਿਤਾ ਗਿਆ ਅਤੇ ਉਸ ਦੇ ਲੜਾਕਿਆਂ ਅਤੇ ਅਫ਼ਗ਼ਾਨ ਫ਼ੌਜਾਂ ਵਿਚਾਲੇ ਝੜਪਾਂ ਦੌਰਾਨ ਅਫ਼ਗ਼ਾਨਿਸਤਾਨ ਦੇ ਕੰਧਾਰ ਵਿਚ ਪਲਿਟਜਰ ਪੁਰਸਕਾਰ ਜੇਤੂ ਪੱਤਰਕਾਰ ਦੀ ਮੌਤ ’ਤੇ ਅਫਸੋਸ ਜਾਹਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਨਹੀਂ ਹੈ ਕਿ ਕਿਸ ਦੀ ਗੋਲੀਬਾਰੀ ਦੌਰਾਨ ਪੱਤਰਕਾਰ ਮਾਰਿਆ ਗਿਆ ਸੀ।

ਜੋ ਵੀ ਪੱਤਰਕਾਰ ਯੁੱਧ ਦੇ ਖੇਤਰ ਵਿਚ ਦਾਖ਼ਲ ਹੁੰਦਾ ਹੈ, ਸਾਨੂੰ ਉਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕੀਏ। ਮੁਜਾਹਿਦ ਨੇ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਅਫ਼ਸੋਸ ਹੈ ਕਿ ਪੱਤਰਕਾਰ ਬਿਨਾਂ ਕਿਸੇ ਜਾਣਕਾਰੀ ਦੇ ਜੰਗ ਦੇ ਖੇਤਰ ਵਿਚ ਦਾਖ਼ਲ ਹੋ ਰਹੇ ਹਨ। 

ਨਿਊਜ ਏਜੰਸੀ ਨੇ ਇਕ ਅਫ਼ਗ਼ਾਨ ਕਮਾਂਡਰ ਦੇ ਹਵਾਲੇ ਨਾਲ ਕਿਹਾ ਕਿ ਇਕ ਰਾਇਟਰਜ ਪੱਤਰਕਾਰ, ਦਾਨਿਸ਼ ਸਿੱਦੀਕੀ ਸ਼ੁਕਰਵਾਰ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ਪਾਰ ਦੇ ਨੇੜੇ ਅਫ਼ਗਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕਿਆਂ ਦਰਮਿਆਨ ਹੋਈ ਝੜਪ ਨੂੰ ਕਵਰੇਜ ਦੌਰਾਨ ਮਾਰਿਆ ਗਿਆ।     (ਏਜੰਸੀ)