ਪੈਰੋਲ ਖ਼ਤਮ ਹੋਣ ਤੋਂ ਬਾਅਦ ਮੁੜ ਸੁਨਾਰੀਆ ਜੇਲ੍ਹ ਪਹੁੰਚਿਆ ਸੌਦਾ ਸਾਧ
ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਸੌਦਾ ਸਾਧ ਦੀ ਵਾਪਸੀ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਸਨ।
ਹਿਸਾਰ: ਸਾਧਵੀ ਜਿਨਸੀ ਸ਼ੋਸ਼ਣ, ਛਤਰਪਤੀ ਅਤੇ ਰਣਜੀਤ ਕਤਲ ਕੇਸ ਦਾ ਦੋਸ਼ੀ ਸੌਦਾ ਸਾਧ 30 ਦਿਨਾਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਸੁਨਾਰੀਆ ਜੇਲ੍ਹ ਪਹੁੰਚ ਗਿਆ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਸੌਦਾ ਸਾਧ ਦੀ ਵਾਪਸੀ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਸਨ।
Sauda Sadh
ਸੌਦਾ ਸਾਧ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਪੈਰੋਲ 'ਤੇ ਰਹਿੰਦਿਆਂ ਉਹ ਆਪਣੇ ਪੈਰੋਕਾਰਾਂ ਦੇ ਸੰਪਰਕ ਵਿਚ ਵੀ ਰਿਹਾ। ਪੈਰੋਲ 17 ਜੁਲਾਈ ਨੂੰ ਖਤਮ ਹੋ ਗਈ ਸੀ। ਕਿਆਸ ਲਗਾਏ ਜਾ ਰਹੇ ਸਨ ਕਿ ਸੌਦਾ ਸਾਧ ਸੋਮਵਾਰ ਸਵੇਰੇ ਹੀ ਜੇਲ੍ਹ ਵਾਪਸ ਆ ਜਾਵੇਗਾ ਪਰ ਕਾਫ਼ਲੇ ਨਾਲ ਉਹ ਦੇਰ ਸ਼ਾਮ ਸੁਨਾਰੀਆ ਜੇਲ੍ਹ ਪਰਤਿਆ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਹਾਲਾਂਕਿ ਕਾਫ਼ਲੇ ਦੇ ਸਾਹਮਣੇ ਮੋਟਰਸਾਈਕਲ ਆ ਜਾਣ ਕਾਰਨ ਸੁਰੱਖਿਆ ਮੁਲਾਜ਼ਮਾਂ ਵਿਚੋਂ ਇਕ ਦੀ ਗੱਡੀ ਨੂੰ ਕੁਝ ਦੇਰ ਲਈ ਰੁਕਣਾ ਪਿਆ।
Sauda Sadh
ਇਸ ਤੋਂ ਪਹਿਲਾਂ ਸੌਦਾ ਸਾਧ ਨੂੰ ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਹਾਲਾਂਕਿ ਇਹ ਛੁੱਟੀ ਸ਼ਰਤ ਸੀ। ਫਰਲੋ ਦੌਰਾਨ ਸੌਦਾ ਸਾਧ ਗੁਰੂਗ੍ਰਾਮ ਸਥਿਤ ਆਸ਼ਰਮ 'ਚ ਰਿਹਾ, ਜਿਸ ਦੌਰਾਨ ਉਸ ਨੇ ਡੇਰਾ ਪ੍ਰੇਮੀਆਂ ਤੋਂ ਦੂਰੀ ਬਣਾਈ ਰੱਖੀ ਸੀ।