1999 ਦੇ ਜਬਰ-ਜਨਾਹ ਕੇਸ ਦਾ ਮੁਲਜ਼ਮ 24 ਸਾਲਾਂ ਬਾਅਦ ਕਾਬੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਦੀ ਪਛਾਣ ਹਰੀਚੰਦ ਵਜੋਂ ਹੋਈ ਹੈ

photo

 

ਮਨੀਮਾਜਰਾ : ਚੰਡੀਗੜ੍ਹ ਦੇ ਮਨੀਮਾਜਰਾ 'ਚ 1999 'ਚ ਨਾਬਾਲਗ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ 24 ਸਾਲਾਂ ਬਾਅਦ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਦੇ ਬਦਾਊਨ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰੀਚੰਦ ਵਜੋਂ ਹੋਈ ਹੈ।

1999 ਵਿਚ ਮਨੀਮਾਜਰਾ ਥਾਣੇ ਵਿਚ ਕੇਸ ਦਰਜ ਹੋਇਆ ਸੀ। ਇਸ ਵਿਚ ਪ੍ਰੇਮਪਾਲ ਮਹਿੰਦਰ ਸਿੰਘ, ਹਰੀਚੰਦ, ਸ਼ੀਸ਼ਪਾਲ ਪ੍ਰੀਤਮ ਸਿੰਘ 'ਤੇ ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਬਲਾਤਕਾਰ ਕਰਨ ਦਾ ਦੋਸ਼ ਸੀ।

ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਉਹ ਇੱਕ ਭੱਠੇ ’ਤੇ ਕੰਮ ਕਰਦਾ ਸੀ ਅਤੇ ਉਸ ਦੀ ਸਾਢੇ 15 ਸਾਲਾ ਧੀ ਨੂੰ ਭੱਠੇ ’ਤੇ ਕੰਮ ਕਰਦੇ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ।

ਮੁਲਜ਼ਮ ਮੂਲ ਰੂਪ ਵਿਚ ਹਿੰਦੂ ਧਰਮ ਨਾਲ ਸਬੰਧਤ ਸੀ ਪਰ ਅਪਣੀ ਪਛਾਣ ਛੁਪਾਉਣ ਲਈ ਉਸ ਨੇ ਸਿੱਖ ਧਰਮ ਅਪਣਾ ਲਿਆ ਅਤੇ ਉੱਤਰ ਪ੍ਰਦੇਸ਼ ਦੇ ਗੁਰਦੁਆਰਾ ਸਾਹਿਬ ਵਿਚ ਰਹਿ ਰਿਹਾ ਸੀ। ਉਹ ਯੂਪੀ ਦੇ ਬਦਾਯੂੰ ਵਿਚ ਗੁਰਦੁਆਰਾ ਸਾਹਿਬ ਵਿਚ ਪਾਠੀ ਵਜੋਂ ਕੰਮ ਕਰਦਾ ਸੀ ਤਾਂ ਜੋ ਕਿਸੇ ਨੂੰ ਉਸ ਉੱਤੇ ਸ਼ੱਕ ਨਾ ਹੋਵੇ। ਪੁਲਿਸ ਮੁਲਾਜ਼ਮਾਂ ਨੇ ਉੱਥੇ ਸੇਵਾਦਾਰ ਬਣ ਕੇ ਮੁਲਜ਼ਮਾਂ ਦੀ ਪਛਾਣ ਕੀਤੀ ਸੀ। ਕਈ ਦਿਨ ਸੇਵਾਦਾਰ ਦੀ ਡਿਊਟੀ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।