ਛੱਤੀਸਗੜ੍ਹ ਦੇ ਨਰਾਇਣਪੁਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 6 ਨਕਸਲੀ ਹਲਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏ.ਕੇ.-47/ਐਸ.ਐਲ.ਆਰ. ਰਾਈਫਲਾਂ, ਹੋਰ ਹਥਿਆਰ, ਵਿਸਫੋਟਕ ਸਮੱਗਰੀ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਰਾਮਦ

6 Naxalites killed in encounter with security forces in Chhattisgarh's Narayanpur

ਨਰਾਇਣਪੁਰ : ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ’ਚ ਸ਼ੁਕਰਵਾਰ  ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 6 ਨਕਸਲੀ ਮਾਰੇ ਗਏ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ  ਕਿ ਅਬੂਝਮਾਡ ਖੇਤਰ ਦੇ ਜੰਗਲ ’ਚ ਦੁਪਹਿਰ ਨੂੰ ਉਸ ਸਮੇਂ ਗੋਲੀਬਾਰੀ ਸ਼ੁਰੂ ਹੋ ਗਈ ਜਦੋਂ ਸੁਰੱਖਿਆ ਬਲਾਂ ਦੀਆਂ ਸਾਂਝੀਆਂ ਟੀਮਾਂ ਇਲਾਕੇ ’ਚ ਨਕਸਲ ਵਿਰੋਧੀ ਮੁਹਿੰਮ ਉਤੇ  ਸਨ।

ਉਨ੍ਹਾਂ ਕਿਹਾ ਕਿ ਦੁਪਹਿਰ ਤੋਂ ਸੁਰੱਖਿਆ ਬਲਾਂ ਅਤੇ ਮਾਉਵਾਦੀਆਂ ਵਿਚਾਲੇ ਕਈ ਵਾਰ ਗੋਲੀਬਾਰੀ ਹੋਈ। ਹੁਣ ਤਕ  ਮੁਕਾਬਲੇ ਵਾਲੀ ਥਾਂ ਤੋਂ ਛੇ ਮਾਉਵਾਦੀਆਂ ਦੀਆਂ ਲਾਸ਼ਾਂ, ਏ.ਕੇ.-47/ਐਸ.ਐਲ.ਆਰ. ਰਾਈਫਲਾਂ, ਹੋਰ ਹਥਿਆਰ, ਵਿਸਫੋਟਕ ਸਮੱਗਰੀ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁਹਿੰਮ ਅਜੇ ਵੀ ਜਾਰੀ ਹੈ।