ਜਨਵਰੀ ਤੋਂ ਜੂਨ ਤਕ ਭਾਰਤੀਆਂ ਨੇ ਦੁਬਈ, ਬਾਲੀ ਤੇ ਬੈਂਕਾਕ ਲਈ ਸੱਭ ਤੋਂ ਵੱਧ ਬੁਕਿੰਗ ਕਰਵਾਈ : Report

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਬਈ ਲਈ ਪਿਛਲੇ ਸਾਲਾਂ ਨਾਲੋਂ ਬੁਕਿੰਗ ਵਿਚ ਤਿੰਨ ਗੁਣਾ ਵਾਧਾ ਹੋਇਆ, ਹਨੀਮੂਨ ਮਨਾਉਣ ਲਈ ਜੋੜਿਆਂ ਦੀ ਪਹਿਲੀ ਪੰਸਦ ਬਣਿਆ ਬਾਲੀ

photo

Indians made the most bookings for Dubai, Bali and Bangkok News:  ਆਨਲਾਈਨ ਹੋਟਲ ਬੁਕਿੰਗ ਮੰਚ ਓਯੋ ਦੇ ਐਪ ’ਤੇ, ਭਾਰਤੀਆਂ ਨੇ ਇਸ ਸਾਲ ਪਹਿਲੇ ਅੱਧ (ਜਨਵਰੀ-ਜੂਨ) ਦੌਰਾਨ ਦੁਬਈ, ਬਾਲੀ ਅਤੇ ਬੈਂਕਾਕ ਦੀ ਯਾਤਰਾ ਕਰਨ ਵਿਚ ਸਭ ਤੋਂ ਵੱਧ ਦਿਲਚਸਪੀ ਦਿਖਾਈ ਹੈ।  ‘ਓਯੋ ਟਰੈਵਲੋਪੇਡੀਆ 2025’ ਦੇ ਅਨੁਸਾਰ ਆਸਾਨ ਵੀਜ਼ਾ ਪ੍ਰਕਿਰਿਆ ਦੀ ਪੇਸ਼ਕਸ਼ ਕਰਨ ਵਾਲੇ ਇਨ੍ਹਾਂ ਦੇਸ਼ਾਂ ਦੀ ਬੁਕਿੰਗ ਵਿਚ ਸਾਲਾਨਾ ਆਧਾਰ ’ਤੇ 65 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

ਦੁਬਈ ਬੁਕਿੰਗ ਵਿਚ ਸਾਲਾਨਾ ਆਧਾਰ ’ਤੇ ਤਿੰਨ ਗੁਣਾ ਵਾਧੇ ਨਾਲ ਸੂਚੀ ਵਿਚ ਸਿਖਰ ’ਤੇ ਰਿਹਾ, ਜਦੋਂ ਕਿ ਬਾਲੀ ਵਿਚ ਜੋੜਿਆਂ ਅਤੇ ਹਨੀਮੂਨ ਮਨਾਉਣ ਵਾਲਿਆਂ ਵਲੋਂ ਬੁਕਿੰਗ ਵਿਚ ਵਾਧਾ ਦਰਜ ਕੀਤਾ ਗਿਆ। ਓਯੋ ਐਪ ਰਾਹੀਂ ਕੀਤੀ ਗਈ ਬੁਕਿੰਗ ਲਈ ਔਸਤ ਯਾਤਰਾ ਦੀ ਮਿਆਦ ਦੱਖਣ-ਪੂਰਬੀ ਏਸ਼ੀਆ ਲਈ ਪੰਜ ਤੋਂ ਸੱਤ ਦਿਨ ਅਤੇ ਪਛਮੀ ਏਸ਼ੀਆ ਲਈ ਤਿੰਨ ਤੋਂ ਪੰਜ ਦਿਨ ਸੀ, ਜਦੋਂ ਕਿ ਯੂਰਪ ਅਤੇ ਅਮਰੀਕਾ ਵਿਚ ਲੰਮੀ ਦੂਰੀ ਵਾਲੀਆਂ ਥਾਵਾਂ ਲਈ 10-15 ਦਿਨ ਦੀ ਬੁਕਿੰਗ ਕੀਤੀ ਗਈ। ‘ਓਯੋ ਟਰੈਵਲੋਪੇਡੀਆ 2025’ ਐਪ ਰਾਹੀਂ ਕੀਤੀ ਗਈ 20,000 ਬੁਕਿੰਗਾਂ ਤੋਂ ਪ੍ਰਾਪਤ ਜਵਾਬਾਂ ’ਤੇ ਅਧਾਰਤ ਹੈ।

ਓਯੋ ਕਿਹਾ, ‘‘ਰਿਪੋਰਟ ਵਿਚ 2025 ਦੇ ਪਹਿਲੇ ਅੱਧ (ਜਨਵਰੀ-ਜੂਨ) ਵਿਚ ਭਾਰਤੀ ਯਾਤਰੀਆਂ ਦੁਆਰਾ ਆਸਾਨ ਵੀਜ਼ਾ ਪ੍ਰਕਿਰਿਆਵਾਂ ਵਾਲੇ ਸਥਾਨਾਂ ਲਈ ਬੁਕਿੰਗ ਵਿਚ ਸਾਲਾਨਾ ਆਧਾਰ ’ਤੇ 65 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਆਸਾਨ ਵੀਜ਼ਾ ਨੀਤੀਆਂ, ਬਿਹਤਰ ਹਵਾਈ ਸੰਪਰਕ ਅਤੇ ਪ੍ਰੀਮੀਅਮ ਅਨੁਭਵਾਂ ਦੀ ਵਧਦੀ ਮੰਗ ਕਾਰਨ ਤਰਜੀਹਾਂ ਵਿਚ ਤਬਦੀਲੀ ਨੂੰ ਦਰਸ਼ਾਉਂਦਾ ਹੈ। ਇਸ ਸੂਚੀ ਵਿਚ ਕੁਝ ਸਭ ਤੋਂ ਪ੍ਰਸਿੱਧ ਸਥਾਨਾਂ ਵਿਚ ਦੁਬਈ, ਬਾਲੀ ਅਤੇ ਬੈਂਕਾਕ ਸ਼ਾਮਲ ਹਨ।’’

"(For more news apart from “Indians made the most bookings for Dubai, Bali and Bangkok from January to June News , ” stay tuned to Rozana Spokesman.)