ਰੱਖਿਆ ਮੰਤਰੀ ਰਾਜਨਾਥ ਦਾ ਵੱਡਾ ਬਿਆਨ, ਪਾਕਿ ਨਾਲ ਹੁਣ ਸਿਰਫ਼ Pok ‘ਤੇ ਗੱਲ ਹੋਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ...

Rajnath Singh

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਤੱਦ ਤੱਕ ਗੱਲਬਾਤ ਨਹੀਂ ਹੋਵੇਗੀ ਜਦੋਂ ਤੱਕ ਉਹ ਅਤਿਵਾਦ ‘ਤੇ ਰੋਕ ਨਹੀਂ ਲਗਾ ਦਿੰਦਾ। ਜੇਕਰ ਗੱਲਬਾਤ ਹੋਈ ਤਾਂ ਸਿਰਫ ਪੀਓਕੇ ‘ਤੇ ਹੋਵੇਗੀ। ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੱਮ ਕੇ ਖਰੀ ਖੋਟੀ ਸੁਣਈ ਹੈ। ਉਨ੍ਹਾਂ ਨੇ ਕਿਹਾ, ਧਾਰਾ 370 ਹਟਾਉਣ ਨਾਲ ਪਾਕਿਸਤਾਨ ਬੌਖਲਾ ਗਿਆ ਹੈ।

ਪਾਕਿਸਤਾਨ ਪੂਰੀ ਦੁਨੀਆ ਵਿੱਚ ਜਾ ਕੇ ਰੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿ ਪੀਐਮ ਇਮਰਾਨ ਖਾਨ ਨੂੰ ਭਜਾ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਗੱਲਾਂ ਪੰਚਕੁਲਾ ‘ਚ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕੱਢੀ ਜਾ ਰਹੀ ਵਿਅਕਤੀ ਅਸ਼ੀਰਵਾਦ  ਯਾਤਰਾ ਦੇ ਦੌਰਾਨ ਕੀਤੀਆਂ। ਰਾਜਨਾਥ ਨੇ ਕਿਹਾ, ਲੋਕ ਕਹਿੰਦੇ ਸਨ ਕਿ ਕੋਈ ਧਾਰਾ 370 ਨੂੰ ਛੂਹ ਵੀ ਨਹੀਂ ਸਕੇਗਾ ਅਤੇ ਜੇਕਰ ਬੀਜੇਪੀ ਨੇ ਅਜਿਹਾ ਕੀਤਾ ਤਾਂ ਕਦੇ ਵੀ ਸੱਤਾ ਵਿੱਚ ਨਹੀਂ ਆ ਸਕੇਗੀ। ਅਸੀਂ ਮਿੰਟਾਂ ਵਿੱਚ ਹੀ ਇਸਨੂੰ ਖਤਮ ਕਰ ਦਿੱਤਾ।

ਅਸੀਂ ਕਦੇ ਸੱਤਾ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਘੋਸ਼ਣਾ ਪੱਤਰ ਵਿੱਚ ਕਿਹਾ ਸੀ ਅਤੇ ਅਸੀਂ ਕਹਿੰਦੇ ਹਾਂ ਕਿ ਪ੍ਰਾਣ ਜਾਏ ‘ਤੇ ਵਚਨ ਨਾ ਜਾਏ। ਰਾਜਨਾਥ ਸਿੰਘ ਨੇ ਕਿਹਾ, ਆਰਟੀਕਲ 370 ਨੂੰ ਜੰਮੂ-ਕਸ਼ਮੀਰ ਤੋਂ ਵਿਕਾਸ ਦੇ ਕਾਰਨ ਹਟਾਇਆ ਗਿਆ ਹੈ। ਧਾਰਾ 370 ਅਸੀਂ ਹਟਾਈ ਤਾਂ ਗੁਆਂਢੀ ਪਾਕਿ ਬੌਖਲਾ ਗਿਆ ਹੈ। ਪਾਕਿਸਤਾਨ ਪੂਰੀ ਦੁਨੀਆ ਵਿੱਚ ਜਾ ਜਾ ਕੇ ਰੋ ਰਿਹਾ ਹੈ।

ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਟਰੰਪ ਦੇ ਕੋਲ ਗਏ ਤਾਂ ਉਨ੍ਹਾਂ ਨੇ ਵੀ ਪਾਕਿਸਤਾਨ ਨੂੰ ਭਜਾ ਦਿੱਤਾ। ਰੱਖਿਆ ਮੰਤਰੀ ਨੇ ਕਿਹਾ,  ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਭਾਰਤ ਬਾਲਾਕੋਟ ਵਿਚ ਵੀ ਵੱਡੀ ਕਾਰਵਾਈ ਦੀ ਪਲਾਨਿੰਗ ਕਰ ਰਿਹਾ ਸੀ।